18 ਜਨਵਰੀ ਦਾ ਦਿਨ ਹੈ ਬਹੁਤ ਖਾਸ; ਇਨ੍ਹਾਂ 5 ਰਾਸ਼ੀਆਂ ਦੀ ਬਦਲੇਗੀ ਕਿਸਮਤ, ਹੋਵੇਗਾ ਪੈਸਾ ਹੀ ਪੈਸਾ

Saturday, Jan 17, 2026 - 05:13 AM (IST)

18 ਜਨਵਰੀ ਦਾ ਦਿਨ ਹੈ ਬਹੁਤ ਖਾਸ; ਇਨ੍ਹਾਂ 5 ਰਾਸ਼ੀਆਂ ਦੀ ਬਦਲੇਗੀ ਕਿਸਮਤ, ਹੋਵੇਗਾ ਪੈਸਾ ਹੀ ਪੈਸਾ

ਨਵੀਂ ਦਿੱਲੀ : ਜਯੋਤਿਸ਼ ਅਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ 18 ਜਨਵਰੀ 2026 ਦਾ ਦਿਨ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦਿਨ ਮਾਘ ਮੱਸਿਆ ਦੇ ਨਾਲ-ਨਾਲ ਮਕਰ ਰਾਸ਼ੀ ਵਿੱਚ ਪੰਜ ਗ੍ਰਹਿ ਇੱਕਠੇ ਹੋਣ ਜਾ ਰਹੇ ਹਨ, ਜਿਸ ਨਾਲ ਕਈ ਸ਼ੁਭ ਯੋਗਾਂ ਦਾ ਨਿਰਮਾਣ ਹੋਵੇਗਾ। ਇਸ ਦਿਨ ਮਕਰ ਰਾਸ਼ੀ ਵਿੱਚ ਬੁੱਧਾਦਿੱਤਯ, ਸ਼ੁਕਰਾਦਿੱਤਯ ਅਤੇ ਮੰਗਲਾਦਿੱਤਯ ਵਰਗੇ ਸ਼ੁਭ ਯੋਗ ਬਣਨਗੇ ਅਤੇ ਮੰਗਲ ਆਪਣੀ ਉੱਚ ਰਾਸ਼ੀ ਵਿੱਚ ਬਿਰਾਜਮਾਨ ਰਹੇਗਾ।

ਗ੍ਰਹਿਆਂ ਦੀ ਇਹ ਬਦਲਦੀ ਚਾਲ ਮੁੱਖ ਰੂਪ ਵਿੱਚ 5 ਰਾਸ਼ੀਆਂ ਲਈ ਭਾਗਾਂ ਵਾਲੀ ਸਾਬਤ ਹੋਵੇਗੀ:
• ਮੇਖ ਰਾਸ਼ੀ: ਤੁਹਾਡੇ ਲਈ ਇਹ ਸ਼ੁਭ ਯੋਗ ਕਰੀਅਰ ਦੇ ਖੇਤਰ ਵਿੱਚ ਵੱਡੀ ਤਰੱਕੀ ਲੈ ਕੇ ਆਉਣਗੇ। ਕੰਮ ਦੀ ਰਫ਼ਤਾਰ ਵਧੇਗੀ ਅਤੇ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਮਨਚਾਹੀ ਸਫਲਤਾ ਮਿਲ ਸਕਦੀ ਹੈ।
• ਬ੍ਰਿਸ਼ਭ ਰਾਸ਼ੀ: ਸ਼ੁਕਰਾਦਿੱਤਯ ਯੋਗ ਦੇ ਪ੍ਰਭਾਵ ਨਾਲ ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਅਚਾਨਕ ਧਨ ਲਾਭ ਦੇ ਯੋਗ ਬਣਨਗੇ। ਸਮਾਜ ਵਿੱਚ ਤੁਹਾਡੀ ਪ੍ਰਤਿਸ਼ਠਾ ਵਧੇਗੀ।
• ਕੰਨਿਆ ਰਾਸ਼ੀ: ਬੁੱਧਾਦਿੱਤਯ ਯੋਗ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ। ਸਿੱਖਿਆ ਦੇ ਖੇਤਰ ਵਿੱਚ ਅਨੁਕੂਲ ਨਤੀਜੇ ਮਿਲਣਗੇ ਅਤੇ ਪ੍ਰੇਮ ਜੀਵਨ ਵਿੱਚ ਵੀ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲਣਗੇ।
• ਤੁਲਾ ਰਾਸ਼ੀ: ਤੁਹਾਡੇ ਸੁਖ-ਸਾਧਨਾਂ ਵਿੱਚ ਵਾਧਾ ਹੋਵੇਗਾ। ਤੁਸੀਂ ਨਵਾਂ ਵਾਹਨ ਜਾਂ ਜ਼ਮੀਨ-ਜਾਇਦਾਦ ਖਰੀਦ ਸਕਦੇ ਹੋ। ਕੋਰਟ-ਕਚਹਿਰੀ ਦੇ ਮਾਮਲਿਆਂ ਵਿੱਚ ਵੀ ਕਿਸਮਤ ਤੁਹਾਡਾ ਸਾਥ ਦੇਵੇਗੀ।
• ਮੀਨ ਰਾਸ਼ੀ: ਪਰਿਵਾਰਕ ਅਤੇ ਆਰਥਿਕ ਪੱਖ ਤੋਂ ਸ਼ੁਭ ਸਮਾਚਾਰ ਮਿਲਣਗੇ। ਗੁਰੂਆਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਵਿਗੜੇ ਕੰਮ ਬਣ ਜਾਣਗੇ ਅਤੇ ਯਾਤਰਾਵਾਂ ਰਾਹੀਂ ਫਾਇਦਾ ਹੋਣ ਦੀ ਸੰਭਾਵਨਾ ਹੈ।


author

Inder Prajapati

Content Editor

Related News