ਅੱਜ ਇਨ੍ਹਾਂ ਰਾਸ਼ੀਆਂ ''ਤੇ ਹੋਵੇਗੀ ਮਾਂ ਦੁਰਗਾ ਦੀ ਖਾਸ ਕਿਰਪਾ ! ਤਰੱਕੀ ਦੇ ਬਣਨਗੇ ਯੋਗ ਤੇ ਘਰ ''ਚ ਆਵੇਗਾ ਪੈਸਾ

Sunday, Oct 11, 2026 - 08:43 AM (IST)

ਅੱਜ ਇਨ੍ਹਾਂ ਰਾਸ਼ੀਆਂ ''ਤੇ ਹੋਵੇਗੀ ਮਾਂ ਦੁਰਗਾ ਦੀ ਖਾਸ ਕਿਰਪਾ ! ਤਰੱਕੀ ਦੇ ਬਣਨਗੇ ਯੋਗ ਤੇ ਘਰ ''ਚ ਆਵੇਗਾ ਪੈਸਾ

ਨਵੀਂ ਦਿੱਲੀ - ਅੱਜ ਦਿਨ ਐਤਵਾਰ 11 ਅਕਤੂਬਰ 2026 ਤੋਂ ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਹ ਦਿਨ ਕੁਝ ਰਾਸ਼ੀਆਂ ਲਈ ਨਵੇਂ ਮੌਕੇ ਲੈ ਕੇ ਆ ਰਿਹਾ ਹੈ। ਇਸ ਦੌਰਾਨ ਕਿਸੇ ਨੂੰ ਆਪਣੀ ਨੌਕਰੀ 'ਚ ਸਫਲਤਾ ਮਿਲੇਗੀ ਤੇ ਕਿਸੇ ਨੂੰ ਆਪਣੀਆਂ ਯੋਜਨਾਵਾਂ 'ਚ ਲਾਭ ਮਿਲ ਸਕਦਾ ਹੈ। ਜੋਤਿਸ਼ ਅਨੁਸਾਰ, ਆਓ ਉਹ ਰਾਸ਼ੀਆਂ ਬਾਰੇ ਵਿਸਥਾਰ ਨਾਲ ਜਾਣੀਏ ਜੋ ਅੱਜ ਦੇ ਦਿਨ ਬਹੁਤ ਹੀ ਖੁਸ਼ਕਿਸਮਤ ਹੋਣ ਵਲਾੀਆਂ ਹਨ ਅਤੇ ਇਹ ਵੀ ਜਾਣੀਏ ਕਿ ਕਿਸ ਰਾਸ਼ੀਆਂ 'ਤੇ ਮਾਂ ਦੁਰਗਾ ਦੀ ਕਿਰਪਾ ਹੋਣ ਵਾਲੀ ਹੈ। 

ਮੇਖ 
ਮੇਖ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਬਹੁਤ ਹੀ ਚੰਦਗਾ ਰਹਿਣ ਵਾਲਾ ਹੈ। ਨੌਜਵਾਨਾਂ ਨੂੰ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ। ਕਾਰੋਬਾਰਾਂ ਨੂੰ ਤਰੱਕੀ ਦੇ ਮੌਕੇ ਮਿਲਣਗੇ। ਜਿਹੜੇ ਲੋਕ ਸਿਆਸਤ ਨਾਲ ਜੁੜੇ ਹਨ ਉਨ੍ਹਾਂ ਨੂੰ ਵੀ ਕਿਸੇ ਪੁਰਾਣੇ ਕੀਤੇ ਕੰਮਾਂ ਦੀ ਸ਼ਲਾਘਾ ਹਾਸਲ ਹੋਵੇਗੀ। ਤੁਹਾਡੇ ਬੱਚਿਆਂ ਦੇ ਕਰੀਅਰ ਨਾਲ ਸਬੰਧਤ ਚੰਗੀ ਖ਼ਬਰ ਪਰਿਵਾਰ ਲਈ ਖੁਸ਼ੀ ਵੀ ਲਿਆ ਸਕਦੀ ਹੈ। ਦਿਨ ਨਵੀਆਂ ਚੀਜ਼ਾਂ ਖਰੀਦਣ ਲਈ ਅਨੁਕੂਲ ਹੋ ਸਕਦਾ ਹੈ।

ਸਿੰਘ  
ਸਿੰਘ ਰਾਸ਼ੀਆਂ ਨੂੰ ਆਪਣੇ ਕੰਮ 'ਚ ਤਰੱਕੀ ਦੇ ਮੌਕੇ ਮਿਲ ਸਕਦੇ ਹਨ। ਤੁਹਾਨੂੰ ਮਹੱਤਵਪੂਰਨ ਚਰਚਾਵਾਂ 'ਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਵੇਗਾ, ਜਿੱਥੇ ਤੁਹਾਡੀ ਭੂਮਿਕਾ ਪ੍ਰਭਾਵਸ਼ਾਲੀ ਹੋ ਸਕਦੀ ਹੈ। ਤੁਹਾਡੇ ਕਾਰੋਬਾਰੀ ਹੁਨਰ 'ਚ ਸੁਧਾਰ ਹੋਵੇਗਾ। ਤੁਸੀਂ ਆਪਣਾ ਕੰਮ ਵਧੇਰੇ ਸਮਝਦਾਰੀ ਨਾਲ ਪੂਰਾ ਕਰੋਗੇ। ਤਰੱਕੀ ਅਤੇ ਆਮਦਨ 'ਚ ਵਾਧੇ ਦੇ ਨਵੇਂ ਰਸਤੇ ਖੁੱਲ੍ਹਣ ਦੀ ਸੰਭਾਵਨਾ ਹੈ।

ਬ੍ਰਿਸ਼ਚਕ  
ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਖੁਸ਼ੀਆਂ ਭਰਿਆ ਰਹੇਗਾ। ਕਿਸਮਤ ਤੁਹਾਡੇ ਨਾਲ ਹੋਣ ਕਰਕੇ, ਤੁਹਾਡੇ ਕੰਮ 'ਚ ਸਕਾਰਾਤਮਕ ਨਤੀਜੇ ਦੇਖੇ ਜਾ ਸਕਦੇ ਹਨ। ਕਾਰੋਬਾਰ ਨੂੰ ਅੱਗੇ ਵਧਾਉਣ ਲਈ ਬਣਾਈਆਂ ਗਈਆਂ ਯੋਜਨਾਵਾਂ ਲਾਭਦਾਇਕ ਸਾਬਤ ਹੋ ਸਕਦੀਆਂ ਹਨ। ਬੈਂਕਿੰਗ ਖੇਤਰ ਦੇ ਲੋਕ ਆਪਣਾ ਕੰਮ ਸਮੇਂ ਸਿਰ ਪੂਰਾ ਕਰ ਸਕਦੇ ਹਨ। ਪਰਿਵਾਰਕ ਸਮੱਸਿਆਵਾਂ ਨੂੰ ਹੱਲ ਕਰਨ 'ਚ ਤੁਹਾਨੂੰ ਬਜ਼ੁਰਗਾਂ ਦਾ ਵੀ ਸਮਰਥਨ ਮਿਲੇਗਾ।

ਧਨੁ
ਧਨੁ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਅਨੁਕੂਲ ਹੀ ਰਹੇਗਾ। ਕਾਰੋਬਾਰ 'ਟਚ ਕੋਈ ਵੱਡੀ ਸਫਲਤਾ ਮਿਲ ਸਕਦੀ ਹੈ। ਜੇਕਰ ਤੁਸੀਂ ਕੋਈ ਨਵਾਂ ਉੱਦਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤਜਰਬੇਕਾਰ ਲੋਕਾਂ ਤੋਂ ਸਲਾਹ ਲੈਣਾ ਲਾਭਦਾਇਕ ਹੈ। ਅਜਿਹੇ ਸੰਕੇਤ ਹਨ ਕਿ ਅਦਾਲਤੀ ਕੇਸ ਦਾ ਫੈਸਲਾ ਤੁਹਾਡੇ ਹੱਕ 'ਚ ਹੋਵੇਗਾ। ਕਰਜ਼ਾ ਲੈਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਵੀ ਦਿਨ ਅਨੁਕੂਲ ਹੈ। ਸ਼ਾਮ ਪਰਿਵਾਰ ਨਾਲ ਖੁਸ਼ੀ ਨਾਲ ਬਿਤਾ ਸਕਦੇ ਹੋ।


author

Sunaina

Content Editor

Related News