YouTuber ਨੇ ਫੁਕਰੀ ਮਾਰਨ ਲਈ ਅਪਲੋਡ ਕਰ'ਤੀ ਗਹਿਣਿਆਂ ਦੀ ਵੀਡੀਓ ! ਫ਼ਿਰ ਰਾਤੋ-ਰਾਤ ਪੈ ਗਈ Game

Monday, Jun 08, 2026 - 10:51 AM (IST)

YouTuber ਨੇ ਫੁਕਰੀ ਮਾਰਨ ਲਈ ਅਪਲੋਡ ਕਰ'ਤੀ ਗਹਿਣਿਆਂ ਦੀ ਵੀਡੀਓ ! ਫ਼ਿਰ ਰਾਤੋ-ਰਾਤ ਪੈ ਗਈ Game

ਸ਼ਿਵਪੁਰੀ- ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਆਪਣੀ ਲਗਜ਼ਰੀ ਲਾਈਫਸਟਾਈਲ, ਮਹਿੰਗੇ ਸੋਨੇ-ਚਾਂਦੀ ਦੇ ਗਹਿਣੇ ਦਿਖਾਉਣੇ ਆਮ ਗੱਲ ਹੋ ਗਈ ਹੈ ਪਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਤੋਂ ਜੋ ਮਾਮਲਾ ਸਾਹਮਣੇ ਆਇਆ ਹੈ, ਉਹ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇੱਥੇ ਦੇ ਪਿੰਡ ਮੋਹਨੀ 'ਚ ਰਹਿਣ ਵਾਲੀ ਇਕ ਯੂਟਿਊਬਰ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਨਾਲ ਤਸਵੀਰਾਂ ਪੋਸਟ ਕਰਨਾ ਬੇਹੱਦ ਮਹਿੰਗਾ ਪੈ ਗਿਆ। ਸ਼ਾਤਰ ਚੋਰਾਂ ਨੇ ਇਨ੍ਹਾਂ ਤਸਵੀਰਾਂ ਰਾਹੀਂ ਘਰ ਦੀ ਰੇਕੀ ਕੀਤੀ ਅਤੇ ਲੱਖਾਂ ਰੁਪਏ ਦੇ ਮਾਲ 'ਤੇ ਹੱਥ ਸਾਫ਼ ਕਰ ਗਏ। 

ਇਹ ਵਾਰਦਾਤ ਮਹਿਲਾ ਰਚਨਾ ਗੁੱਜਰ ਦੇ ਘਰ ਵਾਪਰੀ। ਰਚਨਾ ਗੁੱਜਰ ਨੇ ਕੁਝ ਸਮੇਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸੋਨੇ-ਚਾਂਦੀ ਦੇ ਗਹਿਣੇ, ਨਕਦੀ ਅਤੇ ਆਪਣੀ ਲਗਜ਼ਰੀ ਗੱਡੀ ਨਾਲ ਕੁਝ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੇ ਸਨ। ਚੋਰਾਂ ਨੇ ਘਰ ਦੀ ਸੁਰੱਖਿਆ ਲਈ ਕੰਧ 'ਤੇ ਲਗਾਈਆਂ ਗਈਆਂ ਲੋਹੇ ਦੀਆਂ ਕੰਡੀਲੀਆਂ ਤਾਰਾਂ ਨੂੰ ਕਟਰ ਦੀ ਮਦਦ ਨਾਲ ਕੱਟ ਦਿੱਤਾ। ਕੰਧ ਟੱਪਣ ਲਈ ਚੋਰ ਆਪਣੇ ਨਾਲ ਪੌੜੀ ਲੈ ਕੇ ਆਏ ਸਨ, ਜਿਸ ਦੀ ਮਦਦ ਨਾਲ ਉਹ ਆਸਾਨੀ ਨਾਲ ਬਾਊਂਡ੍ਰੀ ਪਾਰ ਕਰ ਕੇ ਘਰ ਦੇ ਅੰਦਰ ਦਾਖ਼ਲ ਹੋ ਗਏ। 

PunjabKesari

ਸ਼ਾਤਰ ਚੋਰਾਂ ਨੂੰ ਪਤਾ ਸੀ ਕਿ ਘਰ 'ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਕ ਚੋਰ ਨੇ ਹੱਥ 'ਚ ਫੜੇ ਡੰਡੇ ਦੀ ਮਦਦ ਨਾਲ ਸੀਸੀਟੀਵੀ ਕੈਮਰੇ ਨੂੰ ਉੱਪਰ ਵੱਲ ਮੋੜ ਦਿੱਤਾ ਤਾਂ ਕਿ ਉਨ੍ਹਾਂ ਦੀ ਪਛਾਣ ਲੁਕੀ ਰਹੀ। ਇਸ ਤੋਂ ਬਾਅਦ ਚੋਰਾਂ ਨੇ ਘਰ ਦੇ ਅੰਦਰ ਰੱਖੀ ਅਲਮਾਰੀ ਦਾ ਤਾਲਾ ਤੋੜ ਦਿੱਤਾ ਅਤੇ ਉਸ 'ਚ ਰੱਖੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਪੁਸ਼ਤੈਨੀ ਗਹਿਣੇ ਅਤੇ ਨਕਦੀ ਲੈ ਕੇ ਉਸੇ ਪੌੜੀ ਦੇ ਸਹਾਰੇ ਫਰਾਰ ਹੋ ਗਏ। ਹਾਲਾਂਕਿ ਦੌੜਣ ਤੋਂ ਪਹਿਲਾਂ ਦੀਆਂ ਕੁਝ ਤਸਵੀਰਾਂ ਕੈਮਰੇ 'ਚ ਰਿਕਾਰਡ ਹੋ ਗਈਆਂ। ਇਸ ਵੱਡੀ ਚੋਰੀ ਦੀ ਵਾਰਦਾਤ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸਵੇਰੇ ਪਰਿਵਾਰ ਦੇ ਲੋਕਾਂ ਨੇ ਘਰ ਦਾ ਸਾਮਾਨ ਬਿਖਰਿਆ ਹੋਇਆ ਦੇਖਿਆ। ਅਲਮਾਰੀ ਟੁੱਟੀ ਹੋਈ ਸੀ ਅਤੇ ਉਸ 'ਚ ਰੱਖਿਆ ਕੀਮਤੀ ਸਾਮਾਨ ਗਾਇਬ ਸੀ। ਇਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ। ਪੁਲਸ ਦੀ ਇਕ ਵਿਸ਼ੇਸ਼ ਟੀਮ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਚੋਰਾਂ ਦੀਆਂ ਸ਼ਕਲਾਂ ਨੂੰ ਆਈਡੈਂਟੀਫਾਈ ਕਰਨ ਅਤੇ ਉਨ੍ਹਾਂ ਦੀ ਤਲਾਸ਼ 'ਚ ਜੁਟ ਗਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News