ਹਰਿਆਣਾ ''ਚ ਵਾਪਰਿਆ ਭਿਆਨਕ ਹਾਦਸਾ ! YouTuber ਦੀ ਹੋਈ ਦਰਦਨਾਕ ਮੌਤ

Sunday, May 17, 2026 - 01:06 PM (IST)

ਹਰਿਆਣਾ ''ਚ ਵਾਪਰਿਆ ਭਿਆਨਕ ਹਾਦਸਾ ! YouTuber ਦੀ ਹੋਈ ਦਰਦਨਾਕ ਮੌਤ

ਗੁਰੂਗ੍ਰਾਮ- ਹਰਿਆਣਾ ਦੇ ਨੂਹ 'ਚ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ 'ਤੇ ਸ਼ਨੀਵਾਰ ਨੂੰ ਹੋਏ ਹਾਦਸੇ 'ਚ ਮੱਧ ਪ੍ਰਦੇਸ਼ ਦੇ ਵਾਸੀ ਇਕ ਯੂ-ਟਿਊਬਰ ਦੀ ਮੌਤ ਹੋ ਗਈ, ਜਦੋਂ ਕਿ ਇਕ ਮਹਿਲਾ ਸਮੇਤ ਉਸ ਦੇ 2 ਦੋਸਤ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਘਟਨਾ ਸਵੇਰੇ ਕਰੀਬ 5.30 ਵਜੇ ਅਗੋਨ ਪਿੰਡ ਕੋਲ ਹੋਈ, ਜਦੋਂ ਅੰਕਿਤ ਗਾਇਕਵਾੜ (25) ਅਤੇ ਉਸ ਦੇ ਦੋਸਤ ਨਵਦੀਪ ਅਤੇ ਭੂਮਿਕਾ ਇਕ ਕਾਰ 'ਤੇ ਦਿੱਲੀ ਵੱਲ ਜਾ ਰਹੇ ਸਨ।

ਪੁਲਸ ਨੇ ਦੱਸਿਆ ਕਿ ਕਾਰ ਨਵਦੀਪ ਚਲਾ ਰਿਹਾ ਸੀ ਅਤੇ ਗਾਇਕਵਾੜ ਉਸ ਦੇ ਨਾਲ ਬੈਠਾ ਸੀ। ਪੁਲਸ ਨੇ ਕਿਹਾ ਕਿ ਕਾਰ ਇਕ ਆਟੋ ਤੋਂ ਅੱਗੇ ਕੱਢਦੇ ਸਮੇਂ ਉਸ ਨਾਲ ਟਕਰਾ ਗਈ। ਸੂਚਨਾ ਮਿਲਣ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਪਹੁੰਚੀ ਪੁਲਸ ਟੀਮ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਗਾਇਕਵਾੜ ਨੂੰ ਮ੍ਰਿਤਕ ਐਲਾਨ ਦਿੱਤਾ। ਸਾਰੇ ਭੋਪਾਲ ਦੇ ਵਾਸੀ ਹਨ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐੱਫਆਈਆਰ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News