ਮੰਦਰ ਤੋਂ ਪਰਤਦੇ ਪਰਿਵਾਰ ਦੇ 6 ਜੀਆਂ ਦੀ ਮੌਤ ! ਭਿਆਨਕ ਹਾਦਸੇ ਨੇ ਸੜਕ ਵਿਚਾਲੇ ਵਿਛਾ''ਤੀਆਂ ਲਾਸ਼ਾਂ
Monday, Jun 15, 2026 - 05:48 PM (IST)
ਨੈਸ਼ਨਲ ਡੈਸਕ- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੋਮਵਾਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ 'ਚ 3 ਬੱਚਿਆਂ ਸਣੇ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਸਾਰੇ ਲੋਕ ਹਰਿਆਣਾ ਦੇ ਫ਼ਤਿਹਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਸਨ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਹਾਦਸਾ ਸ਼੍ਰੀਡੂੰਗਰਗੜ੍ਹ ਥਾਣਾ ਖੇਤਰ ਦੇ ਹੇਮਾਸਰ ਫਾਂਟਾ ਦੇ ਕੋਲ ਹੋਇਆ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਦੀ ਸਾਹਮਣੇ ਤੋਂ ਆ ਰਹੇ ਇੱਕ ਡੰਪਰ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਕਾਰ ਸਵਾਰ ਸਾਰੇ ਲੋਕ ਮੁਕਾਮ ਸਥਿਤ ਜੰਭੇਸ਼ਵਰ ਮੰਦਰ ਦੇ ਦਰਸ਼ਨ ਕਰ ਕੇ ਵਾਪਸ ਆਪਣੇ ਘਰ ਹਰਿਆਣਾ ਪਰਤ ਰਹੇ ਸਨ।
ਇਹ ਵੀ ਪੜ੍ਹੋ- ਸ਼ੁਕਰ ਆ, ਜੰਗ ਰੁਕੀ ! ਮੰਨ ਗਿਆ ਇਰਾਨ, ਜਾਣੋ ਕਿਹੜੀ-ਕਿਹੜੀ ਸ਼ਰਤ 'ਤੇ ਹੋਇਆ ਸਮਝੌਤਾ
ਵਧੀਕ ਪੁਲਸ ਸੁਪਰਡੈਂਟ ਚੱਕਰਵਰਤੀ ਸਿੰਘ ਰਾਠੌੜ ਨੇ ਦੱਸਿਆ ਕਿ ਕਾਰ 'ਚ ਕੁੱਲ 7 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਓਮਪ੍ਰਕਾਸ਼ ਬਿਸ਼ਨੋਈ (50, ਕਾਰ ਡਰਾਈਵਰ), ਉਨ੍ਹਾਂ ਦੀ ਪਤਨੀ ਸੋਰਮਾ ਦੇਵੀ (45), ਬੇਟੀ ਪ੍ਰਮਿਲਾ (30) ਅਤੇ ਪ੍ਰਮਿਲਾ ਦੇ ਤਿੰਨ ਬੱਚਿਆਂ- ਰੋਨਿਤ (11), ਯਸ਼ਵੀ (10) ਤੇ ਖੁਸ਼ੀ (8) ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਪ੍ਰਮਿਲਾ ਦੀ ਦੋ ਸਾਲ ਦੀ ਮਾਸੂਮ ਬੇਟੀ ਤਨਵੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਤੁਰੰਤ ਬੀਕਾਨੇਰ ਦੇ ਪ੍ਰਿੰਸ ਬਿਜੇ ਸਿੰਘ ਮੈਮੋਰੀਅਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਤਾਂ ਪੂਰੀ ਤਰ੍ਹਾਂ ਪਰਖੱਚੇ ਹੀ ਉੱਡ ਗਏ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸ਼੍ਰੀਡੂੰਗਰਗੜ੍ਹ ਕਮਿਊਨਿਟੀ ਹੈਲਥ ਸੈਂਟਰ ਭੇਜ ਦਿੱਤਾ ਹੈ। ਹਾਦਸੇ ਤੋਂ ਬਾਅਦ ਡੰਪਰ ਚਾਲਕ ਮੌਕੇ ਤੋਂ ਫ਼ਰਾਰ ਹੈ, ਜਿਸ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹਵਾਈ ਫ਼ੌਜ ਦਾ ਇਕ ਹੋਰ ਜਹਾਜ਼ ਸੜਕ ਵਿਚਾਲੇ ਹੋ ਗਿਆ ਕ੍ਰੈਸ਼ ! PAF ਦੇ ਦੋਵਾਂ ਪਾਇਲਟਾਂ ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
