ਘਰ ਦੇ ਬਾਹਰ ਬੈਠੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ, 13 ਦਿਨ ਪਹਿਲਾਂ ਹੋਇਆ ਸੀ ਵਿਆਹ

Wednesday, Jun 25, 2025 - 01:12 PM (IST)

ਘਰ ਦੇ ਬਾਹਰ ਬੈਠੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ, 13 ਦਿਨ ਪਹਿਲਾਂ ਹੋਇਆ ਸੀ ਵਿਆਹ

ਜੀਂਦ- ਹਰਿਆਣਾ ਦੇ ਜੀਂਦ 'ਚ ਮੰਗਲਵਾਰ ਦੇਰ ਸ਼ਾਮ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਵਿਆਹ ਨੂੰ ਸਿਰਫ਼ 13 ਦਿਨ ਹੋਏ ਸਨ। ਜਾਣਕਾਰੀ ਅਨੁਸਾਰ ਜੀਂਦ ਸ਼ਹਿਰ ਦੇ ਜੋਗੇਂਦਰ ਨਗਰ 'ਚ ਰਹਿਣ ਵਾਲਾ 24 ਸਾਲਾ ਸਾਹਿਲ ਮੰਗਲਵਾਰ ਸ਼ਾਮ ਕਰੀਬ 6 ਵਜੇ ਘਰ ਦੇ ਬਾਹਰ ਗਲੀ 'ਚ ਬੈਠਾ ਸੀ। ਉਦੋਂ ਉਸੇ ਕਾਲੋਨੀ ਦਾ ਅਨਿਲ ਨਾਂ ਦਾ ਨੌਜਵਾਨ ਆਇਆ ਅਤੇ ਸਾਹਿਲ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਅਨਿਲ ਨੇ ਸਾਹਿਲ ਦੇ ਪੇਟ 'ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਹਿਲ ਦੇ ਬਚਣ ਦੀ ਕੋਸ਼ਿਸ਼ 'ਚ ਚਾਕੂ ਉਸ ਦੇ ਪੱਟ 'ਚੇ ਲੱਗਾ। ਇਸ ਨਾਲ ਸਾਹਿਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਭਾਜਪਾ ਆਗੂ ਨੇ ਮਹਿਲਾ ਪੁਲਸ ਅਧਿਕਾਰੀ ਨਾਲ ਕੀਤੀ ਛੇੜਛਾੜ, ਮਾਮਲਾ ਦਰਜ

ਰੌਲਾ ਸੁਣ ਕੇ ਪਰਿਵਾਰ ਦੇ ਲੋਕ ਮੌਕੇ 'ਤੇ ਪਹੁੰਚੇ ਪਰ ਉਦੋਂ ਤੱਕ ਅਨਿਲ ਫਰਾਰ ਹੋ ਚੁਕਿਆ ਸੀ। ਸਾਹਿਲ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਾਹਿਲ ਦੇ ਪਿਤਾ ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਨਿਲ ਨਾਲ ਕੋਈ ਰੰਜਿਸ਼ ਨਹੀਂ ਸੀ। ਪਰਿਵਾਰ ਨੇ ਦੱਸਿਆ ਕਿ 11 ਜੂਨ 2025 ਨੂੰ ਸਾਹਿਲ ਦਾ ਵਿਆਹ ਰੋਹਤਕ ਦੀ ਵਰਸ਼ਾ ਨਾਲ ਹੋਇਆ ਸੀ। ਪਰਿਵਾਰ 'ਚ ਖੁਸ਼ੀ ਦਾ ਮਾਹੌਲ ਸੀ ਪਰ ਸਾਹਿਲ ਦੇ ਕਤਲ ਨੇ ਇਸ ਨੂੰ ਮਾਤਮ 'ਚ ਬਦਲ ਦਿੱਤਾ। ਉੱਥੇ ਹੀ ਥਾਣਾ ਇੰਚਾਰਜ ਮਨੀਸ਼ ਨੇ ਦੱਸਿਆ ਕਿ ਕਾਤਲ ਅਨਿਲ ਨੂੰ ਫੜਨ ਲਈ ਪੁਲਸ ਦੀਆਂ ਟੀਮਾਂ ਤਲਾਸ਼ 'ਚ ਜੁਟੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News