ਸ਼ਰਾਬ ਪੀਣ ਦੌਰਾਨ ਹੋਏ ਝਗੜੇ ’ਚ ਨੌਜਵਾਨ ਦਾ ਕਤਲ
Wednesday, Dec 10, 2025 - 03:54 AM (IST)
ਨਵੀਂ ਦਿੱਲੀ - ਗੋਵਿੰਦਪੁਰੀ ਇਲਾਕੇ ’ਚ ਸ਼ਰਾਬ ਪੀਣ ਦੌਰਾਨ ਹੋਏ ਝਗੜੇ ਦੌਰਾਨ ਇਕ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਸਬੂਤ ਮਿਟਾਉਣ ਲਈ ਲਾਸ਼ ਕਾਰ ’ਚ ਛੁਪਾ ਕੇ ਹਰਿਆਣਾ ਦੇ ਸੂਰਜਕੁੰਡ ਇਲਾਕੇ ’ਚ ਝਾੜੀਆਂ ’ਚ ਸੁੱਟ ਦਿੱਤੀ।
ਪੁਲਸ ਨੇ ਵਾਰਦਾਤ ’ਚ ਸ਼ਾਮਲ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਲਾਸ਼ ਬਰਾਮਦ ਕਰ ਲਈ ਹੈ। ਮ੍ਰਿਤਕ ਦੀ ਪਛਾਣ ਵਿਕਾਸ ਮਾਵੀ ਉਰਫ ਵਿੱਕੀ ਦੇ ਰੂਪ ’ਚ ਹੋਈ ਹੈ। ਫੜੇ ਗਏ ਮੁਲਜ਼ਮਾਂ ’ਚ ਵਿਸ਼ਾਲ ਰਾਏ, ਪ੍ਰਵੀਨ ਉਰਫ ਪੰਮੀ ਅਤੇ ਕੇਸ਼ਵ ਬਿਧੂੜੀ ਸ਼ਾਮਲ ਹਨ। ਵਾਰਦਾਤ ਤੋਂ ਬਾਅਦ ਫਰਾਰ ਰਾਹੁਲ ਵਿਧੂੜੀ ਦੀ ਪੁਲਸ ਨੂੰ ਤਲਾਸ਼ ਹੈ। ਪੁਲਸ ਨੇ ਵਾਰਦਾਤ ’ਚ ਵਰਤੀ ਮ੍ਰਿਤਕ ਦੀ ਕਾਰ ਵੀ ਬਰਾਮਦ ਕਰ ਲਈ ਹੈ।
