ਸਰ੍ਹੋਂ ਦੇ ਤੇਲ ਦੇ ਟੈਂਕਰ ''ਚ ਨੌਜਵਾਨ ਨੇ ਲਾਈ ਡੁਬਕੀ, ਵੀਡੀਓ ਦੇਖ ਕੇ ਭੜਕੇ ਲੋਕ
Monday, Aug 24, 2026 - 10:08 PM (IST)
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਹੈਰਾਨੀਜਨਕ ਅਤੇ ਗੁੱਸਾ ਦਿਵਾਉਣ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨੌਜਵਾਨ ਖਾਣ ਵਾਲੇ ਸਰ੍ਹੋਂ ਦੇ ਤੇਲ ਨਾਲ ਭਰੇ ਟੈਂਕਰ ਵਿੱਚ ਡੁਬਕੀ ਲਗਾਉਂਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਹੈ ਅਤੇ ਲੋਕ ਇਸ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।
ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਸਰ੍ਹੋਂ ਦੇ ਤੇਲ ਦੇ ਟੈਂਕਰ ਵਿੱਚ ਇਸ ਤਰ੍ਹਾਂ ਉਤਰਦਾ ਹੈ, ਜਿਵੇਂ ਉਹ ਤੇਲ ਦਾ ਨਹੀਂ ਬਲਕਿ ਪਾਣੀ ਦਾ ਟੈਂਕਰ ਹੋਵੇ। ਉਹ ਤੇਲ ਦੇ ਅੰਦਰ ਜਾ ਕੇ ਇੱਕ ਵਾਰ ਨਹੀਂ, ਬਲਕਿ ਕਈ ਵਾਰ ਡੁਬਕੀਆਂ ਲਗਾਉਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਡੁਬਕੀ ਲਗਾਉਣ ਤੋਂ ਬਾਅਦ ਉਹ ਆਪਣੇ ਸਰੀਰ ਨਾਲ ਲੱਗੇ ਤੇਲ ਨੂੰ ਵਾਪਸ ਉਸੇ ਟੈਂਕਰ ਵਿੱਚ ਹੀ ਝਟਕਾ ਦਿੰਦਾ ਹੈ ਅਤੇ ਦੁਬਾਰਾ ਡੁਬਕੀ ਲਗਾਉਣ ਲਈ ਤਿਆਰ ਹੋ ਜਾਂਦਾ ਹੈ। ਇਹ ਵੀਡੀਓ ਦੇਖ ਕੇ ਲੋਕਾਂ ਵਿੱਚ ਭਾਰੀ ਗੁੱਸਾ ਹੈ ਕਿਉਂਕਿ ਇਹ ਸਿੱਧੇ ਤੌਰ 'ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ @KUNDAN00PATEL ਨਾਮ ਦੇ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਵੀਡੀਓ 'ਤੇ ਟਿੱਪਣੀ ਕਰਦਿਆਂ ਇੱਕ ਯੂਜ਼ਰ ਨੇ ਲਿਖਿਆ, "ਭਰਾ, ਸਰ੍ਹੋਂ ਦੇ ਤੇਲ ਵਿੱਚ ਕੌਣ ਨਹਾਉਂਦਾ ਹੈ?"। ਜਦਕਿ ਦੂਜੇ ਯੂਜ਼ਰਸ ਨੇ ਮੰਗ ਕੀਤੀ ਹੈ ਕਿ ਇਸ ਨੌਜਵਾਨ ਦੇ ਖ਼ਿਲਾਫ਼ ਤੁਰੰਤ ਜਾਂਚ ਕੀਤੀ ਜਾਵੇ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਲੋਕ ਇਹ ਵੀ ਪੁੱਛ ਰਹੇ ਹਨ ਕਿ ਇਹ ਕਿਸ ਕੰਪਨੀ ਦਾ ਤੇਲ ਹੈ ਤਾਂ ਜੋ ਉਸ ਦੀ ਵੀ ਜਾਂਚ ਹੋ ਸਕੇ।
सरसों का तेल के साथ यह भी होता है 🥹
— KUNDAN PATEL (@KUNDAN00PATEL) August 23, 2026
बाजार का सरसों का तेल लेने से पहले यह जरुर सोचना लेना
मित्रों की जो तेल आप ले रहे हैं वह आपके मानकों पर सही है
यह देखकर में बहुत विचलित हु क्या इंसान ही इंसान को यहां
पर नुकसान पहुंचाने की मानसिकता रखता है एसा भी होता है pic.twitter.com/YQMGoRXGn7
