ਉਸਾਰੀ ਅਧੀਨ ਮਕਾਨ ਤੋਂ ਸਰੀਆ ਡਿੱਗਣ ਕਾਰਨ ਨੌਜਵਾਨ ਦੀ ਮੌਤ

Sunday, Aug 25, 2024 - 08:12 AM (IST)

ਨੋਇਡਾ (ਭਾਸ਼ਾ) : ਥਾਣਾ ਫੇਜ਼-1 ਖੇਤਰ ਦੇ ਪਿੰਡ ਹਰੌਲਾ ਵਿਚ ਉਸਾਰੀ ਅਧੀਨ ਇਕ ਮਕਾਨ ਵਿਚੋਂ ਲੋਹੇ ਦੀ ਰਾਡ (ਸਰੀਆ) ਇਕ ਨੌਜਵਾਨ ਦੇ ਸਿਰ ਵਿਚ ਡਿੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਥਾਣਾ ਫੇਜ਼-1 ਦੇ ਇੰਚਾਰਜ ਇੰਸਪੈਕਟਰ ਅਮਿਤ ਭਡਾਨਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰੋਹਿਤ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਪਿੰਡ ਵਿਚ ਉਸਾਰੀ ਅਧੀਨ ਇਕ ਮਕਾਨ ਕੋਲ ਖੜ੍ਹਾ ਸੀ ਤਾਂ ਉਪਰੋਂ ਇਕ ਬਾਰੀ ਵਿਚੋਂ ਲੋਹੇ ਦੀ ਰਾਡ (ਸਰੀਆ) ਉਸ ਦੇ ਸਿਰ ਵਿਚ ਡਿੱਗ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਭਡਾਨਾ ਨੇ ਦੱਸਿਆ ਕਿ ਉਸ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਨੋਇਡਾ ਦੇ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News