ਹਰਿਆਣਾ ’ਚ ਰੈਸਟੋਰੈਂਟ ਦੀ ‘ਜੁਗਾੜ’ ਲਿਫ਼ਟ ’ਚ ਫਸਣ ਕਾਰਨ ਨੌਜਵਾਨ ਦੀ ਮੌਤ

10/25/2021 12:50:50 PM

ਸਿਰਸਾ (ਵਾਰਤਾ)- ਹਰਿਆਣਾ ਦੇ ਸਿਰਸਾ ’ਚ ਇਕ ਰੈਸਟੋਰੈਂਟ ਦੀ ‘ਜੁਗਾੜ’ ਯਾਨੀ ਖੁੱਲ੍ਹੀ ਲਿਫ਼ਟ ’ਚ ਫਸਣ ਨਾਲ ਐਤਵਾਰ ਨੂੰ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਸ ਅਨੁਸਾਰ ਪੁਰਾਣੀ ਕਚਹਿਰੀ ਰੋਡ ’ਤੇ ਸਥਿਤ ਗਜਲ ਸਵੀਟਸ ਨਾਮੀ ਰੈਸਟੋਰੈਂਟ ’ਚ ਇਹ ਹਾਦਸਾ ਹੋਇਆ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਰੈਸਟੋਰੈਂਟ ’ਚ ਸਾਮਾਨ ਲਿਆਉਣ-ਲਿਜਾਉਣ ਲਈ ਇਕ ਜੁਗਾੜ ਲਿਫ਼ਟ ਬਣੀ ਹੋਈ ਹੈ। ਰੈਸਟੋਰੈਂਟ ਸੰਚਾਲਕ ਆਕਾਸ਼ਦੀਪ ਬਾਂਗਾ ਵਿਰੁੱਧ ਸਿਵਲ ਲਾਈਨ ਥਾਣੇ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਨੇ ਰਿਕਸ਼ਾ ਚਾਲਕ ਨੂੰ ਭੇਜਿਆ ਸਾਢੇ 3 ਕਰੋੜ ਦਾ ਨੋਟਿਸ, ਜਾਣੋ ਵਜ੍ਹਾ

ਪੁਲਸ ਅਨੁਸਾਰ ਰੈਸਟੋਰੈਂਟ ’ਚ ਕੰਮ ਕਰਨ ਵਾਲੇ ਮੁਕੇਸ਼ (ਮੂਲ ਰੂਪ ਨਾਲ ਝਾਰਖੰਡ ਵਾਸੀ) ਸਵੇਰੇ 10 ਵਜੇ ਕੁਝ ਸਾਮਾਨ ਲੈਣ ਲਿਫ਼ਟ ’ਚ ਗਿਆ ਸੀ ਅਤੇ ਵਾਪਸ ਨਹੀਂ ਪਰਤਿਆ। ਕਰੀਬ 2 ਘੰਟਿਆਂ ਬਾਅਦ ਇਕ ਦੂਜੇ ਕਰਮੀ ਨੇ ਲਿਫ਼ਟ ਤੋਂ ਖੂਨ ਟਪਕਦਾ ਦੇਖਿਆ। ਪੁਲਸ ਅਨੁਸਾਰ ਮੁਕੇਸ਼ ਵਾਪਸੀ ਦੌਰਾਨ ਖੁੱਲ੍ਹੀ ਲਿਫ਼ਟ ’ਚ ਫਸ ਕੇ ਜ਼ਖਮੀ ਹੋ ਗਿਆ ਸੀ। ਲੰਬੇ ਸਮੇਂ ਤੱਕ ਉਸ ਨੂੰ ਕਿਸੇ ਨੇ ਨਹੀਂ ਦੇਖਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਰੈਸਟੋਰੈਂਟ ਮਾਲਕ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਇਹ ਕੋਈ ਲਾਪਰਵਾਹੀ ਦਾ ਮਾਮਲਾ ਨਹੀਂ ਹੈ ਅਤੇ ਸੰਭਵ ਹੈ ਕਿ ਮੁਕੇਸ਼ ਦਾ ਪੈਰ ਫਿਸਲਣ ਕਾਰਨ ਇਹ ਹਾਦਸਾ ਹੋਇਆ ਹੈ।

ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News