ਜੀਜੇ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਨੌਜਵਾਨ ਨੇ ਮੂੰਹ 'ਚ ਬਿਜਲੀ ਦੀ ਤਾਰ ਪਾ ਕੇ ਕੀਤੀ ਖ਼ੁਦਕੁਸ਼ੀ

Saturday, Apr 23, 2022 - 03:00 PM (IST)

ਜੀਜੇ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਨੌਜਵਾਨ ਨੇ ਮੂੰਹ 'ਚ ਬਿਜਲੀ ਦੀ ਤਾਰ ਪਾ ਕੇ ਕੀਤੀ ਖ਼ੁਦਕੁਸ਼ੀ

ਨੋਇਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ 113 ਖੇਤਰ ਦੇ ਸਰਫਾਬਾਦ ਪਿੰਡ 'ਚ ਰਹਿਣ ਵਾਲੇ ਇਕ ਨੌਜਵਾਨ ਨੇ ਪਹਿਲੇ ਆਪਣੇ ਮੂੰਹ 'ਚ ਬਿਜਲੀ ਦੀ ਤਾਰ ਪਾਇਆ ਅਤੇ ਫਿਰ ਬਿਜਲੀ ਦਾ ਬਟਨ ਦਬਾ ਕੇ ਜਾਨ ਦੇ ਦਿੱਤੀ। ਨੌਜਵਾਨ ਨੇ ਆਪਣੇ ਜੀਜਾ ਤੋਂ ਇਕ ਹਜ਼ਾਰ ਰੁਪਏ ਦਾ ਉਧਾਰ ਮੰਗਿਆ ਸੀ ਪਰ ਜੀਜੇ ਦੇ ਪੈਸਾ ਦੇਣ ਤੋਂ ਇਨਕਾਰ ਕਰਨ 'ਤੇ ਉਸ ਨੇ ਇਹ ਕਦਮ ਚੁੱਕਿਆ। ਉਸ ਨੂੰ ਸ਼ਨੀਵਾਰ ਸਵੇਰੇ ਬਿਜਲੀ ਦੀ ਤਾਰ ਆਪਣੇ ਮੂੰਹ 'ਚ ਪਾ ਕੇ ਕਰੰਟ ਚਾਲੂ ਕਰ ਦਿੱਤਾ। ਇਸ ਘਟਨਾ 'ਚ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪੁਲਸ ਕਮਿਸ਼ਨਰ ਆਲੋਕ ਸਿੰਘ ਦੇ ਮੀਡੀਆ ਇੰਚਾਰਜ ਪੰਕਜ ਕੁਮਾਰ ਨੇ ਦੱਸਿਆ ਕਿ ਥਾਣਾ ਸੈਕਟਰ 113 ਖੇਤਰ ਦੇ ਸਰਫਾਬਾਦ ਪਿੰਡ 'ਚ ਰਹਿਣ ਵਾਲੇ ਵਿਨੇ ਕੁਮਾਰ (24) ਪੁੱਤਰ ਗੰਗਾ ਸਿੰਘ ਨੇ ਬੀਤੀ ਰਾਤ ਆਪਣੇ ਜੀਜੇ ਤੋਂ ਇਕ ਹਜ਼ਾਰ ਰੁਪਏ ਉਧਾਰ ਮੰਗਿਆ। ਜੀਜਾ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ। ਇਸ ਗੱਲ ਤੋਂ ਨਾਰਾਜ਼ ਹੋ ਕੇ ਵਿਨੇ ਕੁਮਾਰ ਨੇ ਆਪਣੇ ਮੂੰਹ 'ਚ ਬਿਜਲੀ ਦੀ ਤਾਰ ਸੁੱਟ ਕੇ ਬਟਨ ਚਾਲੂ ਕਰ ਦਿੱਤਾ। ਇਕ ਕਾਰਨ ਉਸ ਦੀ ਮੌਤ ਹੋ ਗਈ।


author

DIsha

Content Editor

Related News