ਫਲਾਈਟ ਦੌਰਾਨ ਮਿਲਣ ਵਾਲਾ ਤੁਹਾਡਾ ਪਸੰਦੀਦਾ ਖਾਣਾ ਹੁਣ ਮਿਲੇਗਾ ਰੈਸਤਰਾਂ ''ਚ

12/08/2019 2:40:56 AM

ਕੁਆਲਾਲੰਪੁਰ - ਕਈ ਲੋਕਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਜਹਾਜ਼ 'ਚ ਮਿਲਣ ਵਾਲੇ ਖਾਣਾ ਦਾ ਲੁਤਫ ਚੁੱਕ ਸਕਣ। ਇਸ ਨੂੰ ਦੇਖਦੇ ਹੋਏ ਏਸ਼ੀਆ ਦੀ ਬਜਟ ਏਅਰਲਾਈਨ ਏਅਰ ਏਸ਼ੀਆ ਆਪਣੇ ਰੈਸਤਰਾਂ ਦੀ ਚੇਨ ਸ਼ੁਰੂ ਕਰਨ ਜਾ ਰਹੀ ਹੈ। ਏਅਰਲਾਈਨ ਦਾ ਆਖਣਾ ਹੈ ਕਿ ਉਸ ਦਾ ਖਾਣਾ ਇੰਨਾ ਸੁਆਦ ਹੈ ਕਿ ਲੋਕ ਇਸ ਦੇ ਲਈ ਜ਼ਮੀਨ 'ਤੇ ਵੀ ਪੈਸੇ ਦੇਣ ਲਈ ਤਿਆਰ ਹਨ। ਏਸ਼ੀਆ ਦੀ ਸਭ ਤੋਂ ਵੱਡੀ ਬਜਟ ਵਾਲੀ ਏਅਰਲਾਈਨ ਏਅਰ ਏਸ਼ੀਆ ਅਗਲੇ 5 ਸਾਲਾਂ 'ਚ ਗਲੋਬਲ ਪੱਧਰ 'ਤੇ 100 ਤੋਂ ਜ਼ਿਆਦਾ ਰੈਸਤਰਾਂ ਖੋਲ੍ਹਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਰੈਸਤਰਾਂ 'ਚ ਵੀ ਉਹ ਖਾਣਾ ਮਿਲੇਗਾ, ਜੋ ਜਹਾਜ਼ 'ਚ ਯਾਤਰੀਆਂ ਨੂੰ ਦਿੱਤਾ ਜਾਂਦਾ ਹੈ। ਇਸ 'ਚ ਚਿਕਨ ਰਾਈਸ ਦੇ ਨਾਲ ਹੀ ਪਾਈਪਲਾਈਨ ਫਿਸ, ਨੂਡਲ ਚਿਕਨ ਇਨਾਸਾਲ ਵਿਥ ਗਾਰਲਿਕ ਰਾਈਸ ਦੇ ਨਾਲ ਏਅਰਲਾਈਨ ਦੀ ਸਿਗਨੇਚਰ ਡਿਸ਼ ਵੀ ਲੋਕਾਂ ਨੂੰ ਖਵਾਉਣ ਲਈ ਮਿਲੇਗੀ। ਉਹ ਕਦਮ ਏਅਰ ਏਸ਼ੀਆ ਨੂੰ ਇਕ ਲਾਈਫਸਟਾਈਲ ਬ੍ਰਾਂਡ ਬਣਾਉਣ ਲਈ ਅਪਣਾਈਆਂ ਜਾ ਰਹੀਆਂ ਯੋਜਨਾਵਾਂ ਦਾ ਹਿੱਸਾ ਹੈ। ਕੰਪਨੀ ਨੂੰ ਉਮੀਦ ਹੈ ਕਿ ਇਸ ਦੇ ਏਸ਼ੀਆਈ ਖਾਣੇ ਨੂੰ ਲੋਕ ਪੱਛਮੀ ਭੋਜਨ ਦੀ ਤੁਲਨਾ 'ਚ ਜ਼ਿਆਦਾ ਪਸੰਦ ਕਰਨਗੇ।

PunjabKesari

ਬ੍ਰੈਂਡ ਦੀ ਜਨਰਲ ਮੈਨੇਜਰ ਕੈਥਰੀਨ ਗੋਹ ਨੇ ਆਖਿਆ ਕਿ ਅਸੀਂ ਪੂਰੇ ਖੇਤਰ 'ਚ ਆਪਣੀਆਂ ਉਡਾਣਾਂ 'ਚ ਖਾਣੇ ਦੇ ਮੈਨਿਊ ਦੀ ਮੰਗ ਨੂੰ ਪਸੰਦ ਕਰਦੇ ਹੋਏ ਦੇਖਿਆ ਹੈ ਅਤੇ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਅਸੀਂ ਰੈਸਤਰਾਂ ਦੀ ਚੇਨ ਪੇਸ਼ ਕਰਨ ਜਾ ਰਹੇ ਹਨ। ਏਅਰ ਏਸ਼ੀਆ ਦਾ ਪਹਿਲਾ ਗ੍ਰਾਊਂਡ ਰੈਸਤਰਾਂ ਸੰਤਨ ਹਾਲ ਹੀ 'ਚ ਮਲੇਸ਼ੀਆ 'ਚ ਕੁਆਲਾਲੰਪੁਰ ਸ਼ਾਪਿੰਗ ਮਾਲ 'ਚ ਖੋਲ੍ਹਿਆ ਗਿਆ ਹੈ। ਇਥੇ ਮਿਲਣ ਵਾਲੇ ਜ਼ਿਆਦਾਤਰ ਭੋਜਨਾਂ ਦੀ ਕੀਮਤ ਕਰੀਬ 3 ਡਾਲਰ (210 ਡਾਲਰ) ਹੈ ਅਤੇ ਇਥੇ ਕੋਈ ਸਥਾਨਕ ਭੋਜਨਾਂ ਦੇ ਨਾਲ-ਨਾਲ ਫਲਾਈਟ 'ਚ ਮਿਲਣ ਵਾਲੇ ਹੋਰ ਲੋਕ ਪ੍ਰਸਿੱਧ ਭੋਜਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਏਅਰਲਾਈਨ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਹ ਉਨ੍ਹਾਂ ਖਾਣ ਦੀਆਂ ਚੀਜ਼ਾਂ ਨੂੰ ਰੈਸਤਰਾਂ 'ਚ ਪੇਸ਼ ਕਰ ਰਹੀਆਂ ਹਨ, ਜੋ ਫਲਾਈਟ 'ਚ ਉਹ ਵਰਤਾਉਂਦੀ ਹੈ। ਸੈਂਟਨ ਰੈਸਤਰਾਂ ਅਤੇ ਟੀ. ਐਂਡ. ਸੀ. ਓ. ਕੈਫੇ ਦੀ ਮਹਾ ਪ੍ਰਬੰਧਕ ਕੈਥਰੀਨ ਗੋਹ ਮੁਤਾਬਕ, ਏਅਰ ਏਸ਼ੀਆ ਦੀ ਮੌਜੂਦਾ ਇਕੱਲੀ ਅਜਿਹੀ ਏਅਰਲਾਈਨ ਹੈ, ਜਿਸ ਨੇ ਫਲਾਈਟ ਦੇ ਮੈਨਿਊ ਨੂੰ ਜ਼ਮੀਨ 'ਤੇ ਲਿਆਂਦਾ ਹੈ। ਜ਼ਿਆਦਾਤਰ ਫਲਾਈਟ ਅਪਰੇਟਰ ਬਿਹਤਰ ਖਾਣ ਲਈ ਰੀਟੇਲ ਸਟੋਰਸ ਦੇ ਨਾਲ ਸੈੱਫ ਪਾਰਟਨਰ ਨੂੰ ਸੂਚੀਬੱਧ ਕਰਨਾ ਪਸੰਦ ਕਰਦੇ ਹਨ। ਏਅਰ ਏਸ਼ੀਆ ਦੇ ਸੀ. ਈ. ਓ. ਟੋਨੀ ਫਰਨਾਡੀਸ ਨੇ ਆਖਿਆ ਕਿ ਹੁਣ ਉਹ ਇਕ ਰੈਸਤਰਾਂ ਟਾਈਮਸ ਸਕੁਆਇਰ 'ਚ ਖੋਲ੍ਹਣਾ ਚਾਹੁੰਦੇ ਹਨ।

PunjabKesari


Khushdeep Jassi

Content Editor

Related News