5G ਦੇ ਚੱਕਰ 'ਚ ਕਿਤੇ ਖ਼ਾਲੀ ਨਾ ਹੋ ਜਾਵੇ ਤੁਹਾਡਾ ਬੈਂਕ ਖਾਤਾ, ਜਾਣੋ ਕੀ ਹੈ ਸਕੈਮ
Wednesday, Oct 04, 2023 - 08:24 PM (IST)
ਗੈਜੇਟ ਡੈਸਕ- ਦੇਸ਼ 'ਚ ਇਸ ਸਮੇਂ ਰਿਲਾਇੰਸ ਜੀਓ ਅਤੇ ਏਅਰਟੈੱਲ ਆਪਣੀਆਂ 5ਜੀ ਸੇਵਾਵਾਂ ਦੇ ਰਹੀਆਂ ਹਨ। 5ਜੀ ਨੂੰ ਲੈ ਕੇ ਅਜੇ ਵੀ ਲੋਕਾਂ 'ਚ ਜਾਗਰੂਕਤਾ ਦੀ ਘਾਟ ਹੈ। ਲੋਕਾਂ ਕੋਲ 5ਜੀ ਫੋਨ ਤਾਂ ਹਨ ਪਰ 5ਜੀ ਨੈੱਟਵਰਕ ਨਾ ਮਿਲਣ ਕਾਰਨ ਲੋਕ ਪਰੇਸ਼ਾਨ ਹਨ। ਇਸਦਾ ਫਾਇਦਾ ਚੁੱਕ ਕੇ ਸਾਈਬਰ ਫਰਾਡ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਹਾਲ ਹੀ 'ਚ 5ਜੀ ਸੇਵਾਵਾਂ ਦੇ ਨਾਂ 'ਤੇ ਸਾਈਬਰ ਧੋਖਾਧੜੀ ਦੇ ਕਾਫੀ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਇਸ ਸੰਬੰਧ 'ਚ ਪੁਲਸ 'ਚ ਵੀ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ
5ਜੀ ਸਿਮ ਅਪਗ੍ਰੇਡ ਨੂੰ ਲੈ ਕੇ ਪਿਛਲੇ ਸਾਲ ਬਿਹਾਰ ਤੋਂ ਇਲਾਵਾ ਤੇਲੰਗਾਨਾ ਨੇ ਵੀ ਲੋਕਾਂ ਨੂੰ ਸੁਚੇਤ ਕੀਤਾ ਸੀ ਅਤੇ ਹੁਣ ਫਿਰ ਇਹ ਸਕੈਮ ਸ਼ੁਰੂ ਹੋ ਗਿਆ ਹੈ। 5ਜੀ ਦੀ ਲਾਂਚਿੰਗ ਤੋਂ ਬਾਅਦ ਹੀ 5ਜੀ ਸਿਮ ਅਪਗ੍ਰੇਡ ਕਰਨ ਦੇ ਨਾਂ 'ਤੇ ਸਾਈਬਰ ਚੋਰ ਕਈ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਕਈ ਲੋਕਾਂ ਨੇ ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਸੀ। ਲੋਕਾਂ ਦਾ ਦਾਅਵਾ ਸੀ ਕਿ 5ਜੀ ਸਿਮ ਅਪਗ੍ਰੇਡ ਦੇ ਨਾਂ 'ਤੇ ਆਏ ਮੈਸੇਜ ਦੇ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਉਨ੍ਹਾਂ ਦੇ ਬੈਂਕ ਖਾਤੇ 'ਚੋਂ ਪੈਸੇ ਨਿਕਲੇ ਸਨ।
ਇਹ ਵੀ ਪੜ੍ਹੋ- 5ਜੀ ਦੀ ਦੌੜ 'ਚ ਭਾਰਤ ਨੇ ਮਾਰੀ ਲੰਬੀ ਛਾਲ, ਬ੍ਰਿਟੇਨ-ਜਾਪਾਨ ਵਰਗੇ ਦੇਸ਼ਾਂ ਨੂੰ ਛੱਡਿਆ ਪਿੱਛੇ
ਲੋਕਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਟੈਲੀਕਾਮ ਕੰਪਨੀ ਨੇ ਹੀ ਸਿਮ ਅਪਗ੍ਰੇਡ ਲਈ ਲਿੰਕ ਭੇਜਿਆ ਹੈ, ਜਦਕਿ ਸਾਈਬਰ ਚੋਰ 5ਜੀ ਨੂੰ ਲੈ ਕੇ ਲੋਕਾਂ ਦੇ ਉਤਸ਼ਾਹ ਦਾ ਫਾਇਦਾ ਚੁੱਕ ਰਹੇ ਹਨ। ਇਹ ਚੋਰ ਲੋਕਾਂ ਦੇ ਫੋਨ 'ਚ ਰਿਮੋਟ ਐਪ ਵੀ ਇੰਸਟਾਲ ਕਰਵਾ ਰਹੇ ਹਨ ਅਤੇ ਫਿਰ ਫੋਨ ਨੂੰ ਦੂਰ ਬੈਠੇ ਹੀ ਕੰਟਰੋਲ ਕਰਦੇ ਹਨ।
ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ
ਹੈਲਪਲਾਈਨ ਨੰਬਰ 'ਤੇ ਕਰੋ ਸ਼ਿਕਾਇਤ
ਤੁਹਾਡੇ ਲਈ ਇਹੀ ਬਿਹਤਰ ਹੈ ਕਿ ਫੋਨ 'ਚ 5ਜੀ ਨੂੰ ਆਨ ਕਰਨ ਲਈ ਫੋਨ ਦੀ ਸੈਟਿੰਗ 'ਚ ਜਾ ਕੇ ਨੈੱਟਵਰਕ ਸੈਟਿੰਗ ਬਦਲੋ। ਇਸਤੋਂ ਇਲਾਵਾ 5ਜੀ ਦੇ ਨਾਂ 'ਤੇ ਕਿਸੇ ਵੀ ਮੈਸੇਜ 'ਤੇ ਕਲਿੱਕ ਨਾ ਕਰੋ। ਮੈਸੇਜ ਦੇ ਨਾਲ ਜੇਕਰ ਕੋਈ ਵੈੱਬ ਲਿੰਕ ਹੈ ਤਾਂ ਉਸ ਤੋਂ ਦੂਰ ਹੀ ਰਹੋ। ਕਿਸੇ ਵੀ ਸਮੱਸਿਆ ਦੀ ਸਥਿਤੀ ਵਿਚ ਤੁਸੀਂ ਹੈਲਪਲਾਈਨ ਨੰਬਰ 1930 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਇਹ ਵੀ ਪੜ੍ਹੋ- ਉਧਾਰ ਮੰਗੇ 40 ਰੁਪਇਆਂ ਨੇ ਬਦਲੀ ਮਜ਼ਦੂਰ ਦੀ ਕਿਸਮਤ, ਪਲਾਂ 'ਚ ਬਣ ਗਿਆ ਕਰੋੜਪਤੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8