ਮਨਚਾਹੇ ਵਿਆਹ ਲਈ ਪੂਰੇ ਸਾਉਣ ਮਹੀਨੇ ਕੀਤੀ ਮਹਾਦੇਵ ਦੀ ਪੂਜਾ, ਮੰਨਤ ਨਾ ਪੂਰੀ ਹੋਈ ਤਾਂ ਚੋਰੀ ਕੀਤਾ ਸ਼ਿਵਲਿੰਗ

Wednesday, Sep 06, 2023 - 05:13 PM (IST)

ਮਨਚਾਹੇ ਵਿਆਹ ਲਈ ਪੂਰੇ ਸਾਉਣ ਮਹੀਨੇ ਕੀਤੀ ਮਹਾਦੇਵ ਦੀ ਪੂਜਾ, ਮੰਨਤ ਨਾ ਪੂਰੀ ਹੋਈ ਤਾਂ ਚੋਰੀ ਕੀਤਾ ਸ਼ਿਵਲਿੰਗ

ਕੌਸ਼ਾਂਬੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਮਹੇਵਾ ਘਾਟ ਖੇਤਰ 'ਚ ਆਪਣੇ ਵਿਆਹ ਦੀ ਮੰਨਤ ਪੂਰੀ ਨਹੀਂ ਹੋਣ ਤੋਂ ਨਾਰਾਜ਼ ਇਕ ਨੌਜਵਾਨ ਮੰਦਰ ਤੋਂ ਸ਼ਿਵਲਿੰਗ ਚੁੱਕ ਲੈ ਗਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਸ਼ਿਵਲਿੰਗ ਨੂੰ ਮੰਦਰ 'ਚ ਮੁੜ ਸਥਾਪਤ ਕਰਵਾ ਦਿੱਤਾ ਹੈ। ਪੁਲਸ ਖੇਤਰ ਅਧਿਕਾਰੀ ਅਭਿਸ਼ੇਕ ਕੁਮਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਮਹੇਵਾ ਘਾਟ ਥਾਣਾ ਖੇਤਰ ਦੇ ਕੁਮਿਹਯਾਵਾ ਪਿੰਡ ਵਾਸੀ ਛੋਟੂ (27) ਨੂੰ ਇਕ ਸਥਾਨਕ ਮੰਦਰ ਤੋਂ ਸ਼ਿਵਲਿੰਗ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਸ਼ਿਵਲਿੰਗ ਬਰਾਮਦ ਕਰ ਕੇ ਮੁੜ ਮੰਦਰ 'ਚ ਸਥਾਪਤ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਦਿਨ ਲਈ ਖ਼ਾਸ ਤੋਹਫ਼ਾ ਤਿਆਰ, 7,200 ਹੀਰਿਆਂ ਨਾਲ ਬਣਾਈ ਤਸਵੀਰ

ਉਨ੍ਹਾਂ ਦੱਸਿਆ ਕਿ ਇਕ ਸਤੰਬਰ ਨੂੰ ਕੁਝ ਲੋਕ ਮੰਦਰ 'ਚ ਪੂਜਾ ਕਰਨ ਪਹੁੰਚੇ ਤਾਂ ਉੱਥੇ ਸ਼ਿਵਲਿੰਗ ਨਹੀਂ ਸੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਸ਼ੱਕ ਦੇ ਆਧਾਰ 'ਤੇ 3 ਸਤੰਬਰ ਨੂੰ ਛੋਟੂ ਨੂੰ ਫੜਿਆ ਸੀ। ਪੁੱਛ-ਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ ਸ਼ਿਵਲਿੰਗ ਬਰਾਮਦ ਕਰ ਲਿਆ ਗਿਆ। ਕੁਮਾਰ ਅਨੁਸਾਰ ਛੋਟੂ ਆਪਣੇ ਕਿਸੇ ਰਿਸ਼ਤੇਦਾਰ ਦੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਉਸ ਦੇ ਪਰਿਵਾਰ ਦੇ ਲੋਕ ਰਾਜ਼ੀ ਨਹੀਂ ਹੋ ਰਹੇ ਸਨ। ਇਸ ਕਾਰਨ ਛੋਟੂ ਨੇ ਸਾਉਣ ਮਹੀਨੇ ਭਗਵਾਨ ਸ਼ਿਵ ਦੇ ਮੰਦਰ 'ਚ ਪੂਜਾ ਕਰਦੇ ਹੋਏ ਮੰਨਤ ਮੰਗੀ ਸੀ ਕਿ ਉਸ ਦਾ ਮਨਚਾਹਿਆ ਵਿਆਹ ਹੋ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਛੋਟੂ ਰੋਜ਼ਾਨਾ ਸਵੇਰੇ-ਸ਼ਾਮ ਪੂਰੇ ਮਨ ਨਾਲ ਮੰਦਰ 'ਚ ਸ਼ਿਵਲਿੰਗ ਦੀ ਪੂਜਾ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਛੋਟੂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News