ਜਾਲੌਨ ''ਚ ਵੱਡਾ ਹਾਦਸਾ: ਚਾਹ ਬਣਾਉਂਦੇ ਸਮੇਂ ਧਮਾਕੇ ਨਾਲ ਫਟਿਆ ਗੈਸ ਸਿਲੰਡਰ, ਔਰਤਾਂ ਤੇ ਬੱਚਿਆਂ ਸਣੇ 24 ਝੁਲਸੇ

Monday, Nov 23, 2026 - 07:26 AM (IST)

ਜਾਲੌਨ ''ਚ ਵੱਡਾ ਹਾਦਸਾ: ਚਾਹ ਬਣਾਉਂਦੇ ਸਮੇਂ ਧਮਾਕੇ ਨਾਲ ਫਟਿਆ ਗੈਸ ਸਿਲੰਡਰ, ਔਰਤਾਂ ਤੇ ਬੱਚਿਆਂ ਸਣੇ 24 ਝੁਲਸੇ

ਜਾਲੌਨ (ਉੱਤਰ ਪ੍ਰਦੇਸ਼) : ਉੱਤਰ ਪ੍ਰਦੇਸ਼ ਦੇ ਜਾਲੌਨ ਦੇ ਸ਼ਾਂਤੀ ਨਗਰ ਮੁਹੱਲੇ (ਵਾਰਡ ਨੰਬਰ 7) ਵਿੱਚ ਐਤਵਾਰ ਰਾਤ ਇੱਕ ਮਕਾਨ ਵਿੱਚ ਗੈਸ ਲੀਕ ਹੋਣ ਤੋਂ ਬਾਅਦ ਗੈਸ ਸਿਲੰਡਰ ਧਮਾਕੇ ਨਾਲ ਫਟ ਗਿਆ। ਇਸ ਭਿਆਨਕ ਹਾਦਸੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕੁੱਲ 24 ਲੋਕ ਗੰਭੀਰ ਰੂਪ ਵਿੱਚ ਝੁਲਸ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਕਾਨ ਦਾ ਮੁੱਖ ਗੇਟ ਉੱਖੜ ਕੇ ਦੂਰ ਜਾ ਡਿੱਗਿਆ ਅਤੇ ਆਲੇ-ਦੁਆਲੇ ਦੇ ਲਗਭਗ 6 ਮਕਾਨਾਂ ਤੱਕ ਧਮਾਕੇ ਦਾ ਕੰਪਨ ਮਹਿਸੂਸ ਕੀਤਾ ਗਿਆ।

ਕਿਵੇਂ ਵਾਪਰਿਆ ਹਾਦਸਾ

ਇਹ ਹਾਦਸਾ ਸਥਾਨਕ ਸਭਾਸਦ ਮਾਤਾ ਪ੍ਰਸਾਦ ਬੇਲਦਾਰ ਦੇ ਘਰ ਵਾਪਰਿਆ। ਐਤਵਾਰ ਰਾਤ ਨੂੰ ਉਨ੍ਹਾਂ ਦੀ ਨੂੰਹ ਸਵਾਤੀ (31) ਰਸੋਈ ਵਿੱਚ ਚਾਹ ਬਣਾ ਰਹੀ ਸੀ। ਇਸੇ ਦੌਰਾਨ ਸਿਲੰਡਰ ਦੇ ਰੈਗੂਲੇਟਰ ਤੋਂ ਗੈਸ ਦਾ ਰਿਸਾਅ ਹੋਣ ਲੱਗਾ ਅਤੇ ਚੁੱਲ੍ਹੇ ਦੀ ਅੱਗ ਦੇ ਸੰਪਰਕ ਵਿੱਚ ਆਉਂਦਿਆਂ ਹੀ ਅੱਗ ਭੜਕ ਗਈ। ਰਸੋਈ ਵਿੱਚ ਲਪਟਾਂ ਉੱਠਦੀਆਂ ਦੇਖ ਸਵਾਤੀ ਰੌਲਾ ਪਾਉਂਦੀ ਹੋਈ ਛੱਤ ਵੱਲ ਭੱਜੀ, ਜਦੋਂ ਕਿ ਘਰ ਅੰਦਰ ਬੈਠਾ ਉਸ ਦਾ ਪਤੀ ਦਿਆਨੰਦ ਭਾਰਤੀ ਬਾਹਰ ਵੱਲ ਦੌੜਿਆ। ਘਰ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਪਰ ਇਸੇ ਦੌਰਾਨ ਸਿਲੰਡਰ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੇ ਨਾਲ ਹੀ ਦਰਵਾਜ਼ੇ ਤੋਂ ਨਿਕਲੀਆਂ ਅੱਗ ਦੀਆਂ ਲਪਟਾਂ ਦੀ ਲਪੇਟ ਵਿੱਚ ਆ ਕੇ ਬਾਹਰ ਮੌਜੂਦ ਔਰਤਾਂ ਅਤੇ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਹਾਦਸੇ ਵਿੱਚ ਘਰ ਦਾ ਸਾਰਾ ਘਰੇਲੂ ਸਾਮਾਨ ਤਬਾਹ ਹੋ ਗਿਆ।

ਜ਼ਖ਼ਮੀਆਂ ਦੇ ਨਾਮ

ਹਾਦਸੇ ਵਿੱਚ ਝੁਲਸਣ ਵਾਲੇ 24 ਵਿਅਕਤੀਆਂ ਵਿੱਚ ਸਵਾਤੀ (31), ਪੁਸ਼ਪੇਂਦਰ (25), ਡਾਲੀ (18), ਰਾਮਮੋਹਨ ਕੁਸ਼ਵਾਹਾ (50), ਰੁਦਰਪ੍ਰਤਾਪ (15), ਮੰਨੀ ਦੇਵੀ (60), ਸੋਮਵਤੀ (70), ਨਿਖਿਲ (17), ਅਮ੍ਰਿਤਾ (12), ਉਮੰਗ (10), ਵੈਸ਼ਨਵੀ (8), ਅੰਸ਼ਿਕਾ (9), ਅਭੀ (8), ਅਭਿਨੈ (7), ਖੁਸ਼ਬੂ (30), ਦਯਾਵਤੀ (30), ਦੀਪੇਸ਼ (13), ਬਬਲੂ (35), ਕੀਰਤੀ (8), ਅਜੀਤ (6), ਸਾਨਿਆ (4), ਆਕਾਸ਼, ਬਲਰਾਮ ਅਤੇ ਦਿਆਨੰਦ ਭਾਰਤੀ ਸ਼ਾਮਲ ਹਨ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖੁਸ਼ੀਆਂ: ਕੰਨ ਛਿਦਵਾਉਣ ਦੀ ਰਸਮ ਤੋਂ ਪਰਤ ਰਹੇ ਪਰਿਵਾਰ ਦੀ ਦਰੱਖਤ 'ਚ ਵੱਜੀ ਕਾਰ, 8 ਦੀ ਮੌਤ

ਰਾਹਤ ਕਾਰਜ ਅਤੇ ਇਲਾਜ

ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਸੁਪਰਡੈਂਟ (SP) ਸੁਰੇਸ਼ ਚੰਦਰ ਰਾਵਤ ਅਤੇ ਹੋਰ ਜਨਪ੍ਰਤੀਨਿਧੀ ਮੌਕੇ 'ਤੇ ਪਹੁੰਚੇ ਅਤੇ ਬਾਅਦ ਵਿੱਚ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ। ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਅਨੁਪਮ ਮਿਸ਼ਰਾ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ ਪ੍ਰਾਥਮਿਕ ਇਲਾਜ ਤੋਂ ਬਾਅਦ ਲੋੜ ਮੁਤਾਬਕ ਉਨ੍ਹਾਂ ਨੂੰ ਉੱਚ ਮੈਡੀਕਲ ਸੰਸਥਾਵਾਂ ਵਿੱਚ ਰੈਫਰ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News