ਪੁੱਤ ਦੇ ਡਿਪੋਰਟ ਹੋਣ 'ਤੇ ਰੋਂਦੇ ਪਿਤਾ ਦੇ ਬੋਲ- ਮੇਰੀ ਤਾਂ ਜ਼ਿੰਦਗੀ ਭਰ ਦੀ ਕਮਾਈ ਹੀ...

Friday, Feb 07, 2025 - 11:36 AM (IST)

ਪੁੱਤ ਦੇ ਡਿਪੋਰਟ ਹੋਣ 'ਤੇ ਰੋਂਦੇ ਪਿਤਾ ਦੇ ਬੋਲ- ਮੇਰੀ ਤਾਂ ਜ਼ਿੰਦਗੀ ਭਰ ਦੀ ਕਮਾਈ ਹੀ...

ਕੁਰੂਕਸ਼ੇਤਰ- ਬਹੁਤ ਸਾਰੇ ਲੋਕਾਂ ਲਈ ਅਮਰੀਕਾ ਡਰੀਮ ਹੁਣ ਸਿਰਫ਼ ਇਕ ਸੁਫ਼ਨਾ ਬਣ ਕੇ ਰਹਿ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਾਪਸੀ ਉਨ੍ਹਾਂ ਲੋਕਾਂ ਲਈ ਇਕ ਬੁਰੇ ਸੁਫ਼ਨੇ ਵਾਂਗ ਹੈ ਜੋ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਦੇ ਹਨ। ਅਮਰੀਕਾ ਤੋਂ ਭਾਰਤ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿਚੋਂ ਕਈ ਨੌਜਵਾਨ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਤੋਂ ਹਨ। ਜਿਨ੍ਹਾਂ ਵਿਚ ਚਮੁਨ ਕਲਾਂ ਪਿੰਡ ਦਾ ਖੁਸ਼ਪ੍ਰੀਤ ਸਿੰਘ ਵੀ ਸ਼ਾਮਲ ਹੈ। ਖੁਸ਼ਪ੍ਰੀਤ ਦੇ ਪਿਤਾ ਮੀਡੀਆ ਨਾਲ ਗੱਲ ਕਰਦਿਆਂ ਭਾਵੁਕ ਹੋ ਗਏ। ਰੋਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਭਰ ਦੀ ਕਮਾਈ ਅਤੇ ਕਰਜ਼ ਨਾਲ ਪੁੱਤਰ ਨੂੰ ਭੇਜਿਆ ਸੀ, ਸਭ ਮਿੱਟੀ ਹੋ ਗਿਆ। ਪੁੱਤ ਨੂੰ ਡਿਪੋਰਟ ਕੀਤੇ ਜਾਣ ਕਾਰਨ ਸਾਰਾ ਪੈਸਾ ਡੁੱਬ ਗਿਆ।

ਇਹ ਵੀ ਪੜ੍ਹੋ- ਡਾਲਰਾਂ ਦਾ ਸੁਫ਼ਨਾ ਹੋਇਆ ਚਕਨਾਚੂਰ, ਇਸ ਸੂਬੇ ਦੇ 33 ਨੌਜਵਾਨਾਂ ਦੀ 'ਘਰ ਵਾਪਸੀ'

ਡੰਕੀ ਰੂਟ ਬਾਰੇ ਜਾਣਕਾਰੀ ਦਿੰਦਿਆਂ ਖੁਸ਼ਪ੍ਰੀਤ ਨੇ ਦੱਸਿਆ ਕਿ 23 ਅਗਸਤ 2024 ਵਿਚ ਉਹ 45 ਲੱਖ ਰੁਪਏ ਲਗਾ ਕੇ ਇਕ ਏਜੰਟ ਰਾਹੀਂ ਅਮਰੀਕਾ ਚਲਾ ਗਿਆ। ਜਿੱਥੇ ਉਸ ਨੂੰ ਪੈਸਿਆਂ ਲਈ ਕਈ ਤਰ੍ਹਾਂ ਦਾ ਤਸ਼ੱਦਦ ਦਿੱਤੇ ਗਏ। ਉਹ ਪਨਾਮਾ ਦੇ ਜੰਗਲਾਂ ਅਤੇ ਸਮੁੰਦਰ ਵਰਗੇ ਖਤਰਨਾਕ ਰਸਤਿਆਂ ਰਾਹੀਂ ਅਮਰੀਕਾ 'ਚ ਦਾਖਲ ਹੋਇਆ। ਜਿਵੇਂ ਹੀ ਉਹ ਉੱਥੇ ਪਹੁੰਚਿਆ ਤਾਂ ਅਮਰੀਕੀ ਫੌਜ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਕਈ ਥਾਵਾਂ 'ਤੇ ਵੱਖ-ਵੱਖ ਕੈਂਪਾਂ 'ਚ ਰੱਖਿਆ। ਫਿਰ ਹੁਣ ਉਸ ਨੂੰ ਹੱਥਕੜੀਆਂ ਲਾ ਕੇ ਭਾਰਤ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਟੁੱਟੇ ਸਾਰੇ ਸੁਫ਼ਨੇ: ਪੁੱਤ ਨੂੰ 40 ਲੱਖ ਖਰਚ ਭੇਜਿਆ ਸੀ US, 15 ਦਿਨ 'ਚ ਹੀ ਡਿਪੋਰਟ

ਖੁਸ਼ਪ੍ਰੀਤ ਦੇ 57 ਸਾਲਾ ਪਿਤਾ ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਏਜੰਟ ਉਨ੍ਹਾਂ ਦੇ ਪੁੱਤਰ ਨੂੰ ਡੰਕੀ ਜ਼ਰੀਏ ਭਾਰਤ ਭੇਜੇਗਾ। ਰੋਂਦੇ ਹੋਏ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਅਤੇ ਕਰਜ਼ ਉਧਾਰ ਲੈ ਕੇ 45 ਲੱਖ ਰੁਪਏ ਇਕੱਠੇ ਕੀਤੇ ਸਨ। ਪੁੱਤਰ ਨੂੰ ਵੀ ਇੰਨੀ ਤਕਲੀਫ ਦਿੱਤੀ ਗਈ, ਇਹ ਦੁੱਖ ਜ਼ਿੰਦਗੀ ਭਰ ਨਹੀਂ ਖ਼ਤਮ ਹੋਣਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News