ਯੋਗੀ ਦੀ ਭੈਣ ਅੱਜ ਵੀ ਵੇਚਦੀ ਹੈ ਚਾਹ, 23 ਸਾਲ ਤੋਂ ਨਹੀਂ ਬੰਨ੍ਹੀ ਰੱਖੜੀ

Wednesday, Mar 21, 2018 - 11:00 AM (IST)

ਯੋਗੀ ਦੀ ਭੈਣ ਅੱਜ ਵੀ ਵੇਚਦੀ ਹੈ ਚਾਹ, 23 ਸਾਲ ਤੋਂ ਨਹੀਂ ਬੰਨ੍ਹੀ ਰੱਖੜੀ

ਲਖਨਊ— ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਅਜਿਹੇ ਮੁੱਖਮੰਤਰੀ ਹਨ, ਜਿਨ੍ਹਾਂ ਨੇ ਰਾਜਨੀਤੀ 'ਚ ਕਦੀ ਆਪਣੇ ਪਰਿਵਾਰ ਨੂੰ ਭਾਰੂ ਨਹੀਂ ਹੋਣ ਦਿੱਤਾ। ਕਈ ਪਾਰਟੀਆਂ ਦੇ ਪਰਿਵਾਰ ਰਾਜਨੀਤੀ 'ਚ ਹਨ ਪਰ ਸੀ.ਐਮ ਯੋਗੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਰਾਜਨੀਤੀ 'ਚ ਨਹੀਂ ਹੈ। ਦੱਸ ਦਈਏ ਕਿ ਸੀ.ਐਮ ਯੋਗੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਰਾਜਨੀਤੀ 'ਚ ਨਹੀਂ ਹੈ। ਸੀ.ਐਮ ਯੋਗੀ ਉਤਰਾਖੰਡ ਦੇ ਰਹਿਣ ਵਾਲੇ ਹਨ। 7 ਭਰਾ-ਭੈਣਾਂ 'ਚ ਉਹ 5ਵੇਂ ਨੰਬਰ 'ਤੇ ਹਨ। ਯੋਗੀ ਦੀ ਇਕ ਭੈਣ ਉਤਰਾਖੰਡ ਦੇ ਕੋਠਾਰ ਪਿੰਡ 'ਚ ਛੋਟੀ ਜਿਹੀ ਦੁਕਾਨ ਚਲਾ ਕੇ ਗੁਜ਼ਾਰਾ ਕਰ ਰਹੀ ਹੈ। 
ਸ਼ਸ਼ੀ ਨੇ ਦੱਸਿਆ ਕਿ ਉਹ ਪ੍ਰਸਾਦ-ਪੂਜਨ ਸਮੱਗਰੀ ਦੇ ਨਾਲ ਚਾਹ ਦੀ ਦੁਕਾਨ ਚਲਾਉਂਦੀ ਹੈ। ਉਨ੍ਹਾਂ ਨੇ ਆਖਰੀ ਵਾਰ ਆਪਣੇ ਭਰਾ ਯੋਗੀ ਤੋਂ 11 ਫਰਵਰੀ 2017 ਨੂੰ ਮੁਲਾਕਾਤ ਕੀਤੀ ਸੀ।  ਸਾਰੇ ਭਰਾਵਾਂ ਤੋਂ ਉਨ੍ਹਾਂ ਦਾ ਸੁਭਾਅ ਕੁਝ ਹੋਰ ਸੀ। ਉਹ ਸਾਡੇ ਪਿਤਾ ਜੀ ਨੂੰ ਕਹਿੰਦੇ ਸਨ ਕਿ ਤੁਸੀਂ ਕੀ ਕੀਤਾ ਹੈ, ਸਿਰਫ ਆਪਣਿਆਂ ਬੱਚਿਆਂ ਨੂੰ ਪਾਲਿਆ ਹੈ। ਮੈਂ ਵੱਡਾ ਹੋ ਕੇ ਜਨਤਾ ਦੀ ਸੇਵਾ ਕਰਾਗਾਂ। ਸਾਨੂੰ ਲੱਗਦਾ ਸੀ ਕਿ ਛੋਟਾ ਬੱਚਾ ਮਜ਼ਾਕ 'ਚ ਇਹ ਗੱਲਾਂ ਕਹਿ ਰਿਹ ਹੈ ਪਰ ਅੱਜ ਉਨ੍ਹਾਂ ਦੀਆਂ ਗੱਲਾਂ ਸੱਚ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਭਰਾ ਨੂੰ 23 ਸਾਲ ਤੋਂ ਰੱਖੜੀ ਨਹੀ ਬੰਨੀ ਹੈ।


Related News