PM ਮੋਦੀ ਦੇ ਜਨਮ ਦਿਨ ''ਤੇ ਯੋਗੀ ਨੇ ਬਾਬਾ ਵਿਸ਼ਵਨਾਥ ਦੇ ਕੀਤੇ ਦਰਸ਼ਨ, ਪ੍ਰਸਾਦ ''ਚ ਵੰਡਿਆ 74 ਕਿਲੋ ਦਾ ਲੱਡੂ

Tuesday, Sep 17, 2024 - 02:50 PM (IST)

ਵਾਰਾਣਸੀ (ਵਾਰਤਾ)- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵਾਰਾਣਸੀ 'ਚ ਮੰਗਲਵਾਰ ਸਵੇਰੇ ਮੀਂਹ ਦਰਮਿਆਨ ਕਾਸ਼ੀ ਕੋਤਵਾਲ ਬਾਬਾ ਕਾਲਭੈਰਵ ਮੰਦਰ 'ਚ ਦਰਸ਼ਨ ਅਤੇ ਪੂਜਾ ਕੀਤੀ, ਜਦੋਂ ਕਿ ਬਾਅਦ 'ਚ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਵਿਸ਼ੇਸ਼ ਪੂਜਾ ਕੀਤੀ। ਉਨ੍ਹਾਂ ਨੇ ਮੰਦਰ ਕੰਪਲੈਕਸ 'ਚ 74 ਕਿਲੋ ਦੇ ਲੱਡੂ ਦਾ ਪ੍ਰਸਾਦ ਵੰਡਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 74ਵੇਂ ਜਨਮ ਦਿਨ ਨਾਲ ਜੁੜੇ ਆਯੋਜਨਾਂ 'ਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਯੋਗੀ ਆਦਿਤਿਆਥ ਉਨ੍ਹਾਂ ਦੇ ਸੰਸਦੀ ਖੇਤਰ ਵਾਰਾਣਸੀ 'ਚ ਸੋਮਵਾਰ ਨੂੰ ਹੀ ਪਹੁੰਚ ਗਏ ਸਨ। 

PunjabKesari

ਵਾਰਾਣਸੀ 'ਚ ਲਗਾਤਾਰ ਪੈ ਰਹੇ ਮੀਂਹ ਦਰਮਿਆਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ ਤੈਅ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਪਹਿਲੇ ਕਾਸ਼ੀ ਦੇ ਕੋਤਵਾਲ ਬਾਬਾ ਕਾਲ ਭੈਰਵ ਦੇ ਚੌਖਟ 'ਤੇ ਪਹੁੰਚ ਕੇ ਮੱਥਾ ਟੇਕਿਆ ਅਤੇ ਬਾਬਾ ਦੀ ਆਰਤੀ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ ਅਤੇ ਧਾਮ 'ਚ ਸਥਿਤ ਗਿਆਨਵਾਪੀ ਕੂਪ ਕੋਲ ਸਥਿਤ ਨਿਕੁੰਭ ਵਿਨਾਇਕ ਦੀ ਆਰਤੀ ਉਤਾਰ ਕੇ ਪੂਜਾ ਕੀਤੀ। ਵਿਸ਼ਵਨਾਥ ਧਾਮ 'ਚ ਹੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਵਨ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤਮ ਸਵਸਥ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਦੌਰਾਨ ਪ੍ਰਦੇਸ਼ ਸਰਕਾਰ ਦੇ ਮੰਤਰੀ ਰਵਿੰਦਰ ਜਾਇਸਵਾਲ, ਜ਼ਿਲ੍ਹਾ ਪੰਚਾਇਤ ਪ੍ਰਧਾਨ ਪੂਨਮ ਮੋਰਿਆ, ਵਿਧਾਇਕ ਨੀਲਕੰਠ ਤਿਵਾੜੀ, ਵਿਧਾਨ ਪ੍ਰੀਸ਼ਦ ਮੈਂਬਰ ਹੰਸਰਾਜ ਵਿਸ਼ਵਕਰਮਾ ਆਦਿ ਦੀ ਮੌਜੂਦਗੀ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News