CM ਯੋਗੀ ਨੇ ਰਾਮ ਲੱਲਾ ਦੇ ਦਰਬਾਰ 'ਚ ਨਿਵਾਇਆ ਸੀਸ, ਨਿਰਮਾਣ ਕੰਮ ਦੀ ਲਈ ਜਾਣਕਾਰੀ

Saturday, Dec 02, 2023 - 05:28 PM (IST)

ਅਯੁੱਧਿਆ- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ਨੀਵਾਰ ਨੂੰ ਅਯੁੱਧਿਆ ਪਹੁੰਚੇ ਅਤੇ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਅਤੇ ਪੂਜਾ ਕਰਨ ਤੋਂ ਬਾਅਦ ਦੇਸ਼ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਹ ਜਾਣਕਾਰੀ ਇਕ ਬਿਆਨ 'ਚ ਦਿੱਤੀ ਗਈ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਰਾਮ ਕਥਾ ਪਾਰਕ ਹੈਲੀਪੈਡ ਤੋਂ ਸਿੱਧੇ ਹਨੂੰਮਾਨਗੜ੍ਹੀ ਪਹੁੰਚੇ, ਉੱਥੇ ਪਹੁੰਚ ਕੇ ਹਨੂੰਮਾਨ ਜੀ ਦੀ ਆਰਤੀ ਕੀਤੀ। ਇਸ ਤੋਂ ਬਾਅਦ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਅਤੇ ਪੂਜਾ ਕੀਤੀ। ਉਨ੍ਹਾਂ ਨੇ ਦੇਸ਼ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ- ਸਰਦ ਰੁੱਤ ਸੈਸ਼ਨ; ਸਰਕਾਰ ਨੇ ਕਿਹਾ- ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਪਰ ਵਿਰੋਧੀ ਮਾਹੌਲ ਯਕੀਨੀ ਕਰੇ

PunjabKesari

ਬਿਆਨ ਮੁਤਾਬਕ ਰਾਮ ਲੱਲਾ ਦੇ ਦਰਸ਼ਨ ਕਰਨ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਮ ਮੰਦਰ ਦੇ ਨਿਰਮਾਣ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ। ਇੱਥੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਮੰਦਰ ਨਿਰਮਾਣ ਨਾਲ ਜੁੜੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਨਿਰਮਾਣ ਅਧੀਨ ਰਾਮ ਮੰਦਰ ਦਾ ਵੀ ਨਿਰੀਖਣ ਕੀਤਾ। ਮੁੱਖ ਮੰਤਰੀ ਦੇ ਨਾਲ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ, ਕੇਂਦਰੀ ਮੰਤਰੀ ਜਨਰਲ ਵੀ. ਕੇ. ਸਿੰਘ ਅਤੇ ਵਧੀਕ ਮੁੱਖ ਸਕੱਤਰ ਐਸ. ਪੀ ਗੋਇਲ ਨੇ ਵੀ ਰਾਮਲਲਾ ਅਤੇ ਹਨੂੰਮਾਨਗੜ੍ਹੀ ਵਿਖੇ ਪੂਜਾ ਕੀਤੀ।

ਇਹ ਵੀ ਪੜ੍ਹੋ- ਥਾਣੇ ਦੇ ਬਾਹਰ ਸ਼ਖ਼ਸ ਨੇ ਵੱਢੀ ਖ਼ੁਦ ਦੀ ਧੌਣ, ਵੇਖ ਸਹਿਮ ਗਏ ਲੋਕ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News