ਯੋਗੀ ਦੇ ਮੰਤਰੀ ਨੇ ਇਲਾਹਾਬਾਦ ਦਾ ਨਾਂ ਬਦਲਣ ਲਈ ਲਿਖਿਆ ਗਵਰਨਰ ਨੂੰ ਪੱਤਰ

Tuesday, Jul 10, 2018 - 02:52 PM (IST)

ਯੋਗੀ ਦੇ ਮੰਤਰੀ ਨੇ ਇਲਾਹਾਬਾਦ ਦਾ ਨਾਂ ਬਦਲਣ ਲਈ ਲਿਖਿਆ ਗਵਰਨਰ ਨੂੰ ਪੱਤਰ

ਨਵੀਂ ਦਿੱਲੀ— ਨਾਂ ਬਦਲਣ ਦੀ ਪਰੰਪਰਾ 'ਚ ਹੁਣ ਇਲਾਹਾਬਾਦ ਦਾ ਨਾਂ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਮੰਤਰੀ ਸਿਧਾਰਥ ਨਾਥ ਸਿੰਘ ਨੇ ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗ ਰੱਖਣ ਲਈ ਸੂਬੇ ਦੇ ਗਵਰਨਰ ਰਾਮ ਨਾਇਕ ਨੂੰ ਪੱਤਰ ਲਿਖਿਆ ਹੈ।
ਸਿਧਾਰਥ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਗਵਰਨਰ ਇਸ ਸੰਬੰੰਧ 'ਚ ਗੰਭੀਰਤਾ ਦਿਖਾਉਣਗੇ। ਜਾਣਕਾਰੀ ਮੁਤਾਬਕ ਸੂਬੇ ਦੀ ਯੋਗੀ ਸਰਕਾਰ ਇਲਾਹਾਬਾਦ ਦਾ ਨਾਂ ਬਦਲ ਕੇ 'ਪ੍ਰਯਾਗਰਾਜ' ਜਾਂ 'ਪ੍ਰਯਾਗ' ਕਰਨ ਦੀ ਸੋਚ ਰਹੀ ਹੈ। ਕੈਬਨਿਟ ਮੰਤਰੀ ਸਿਧਾਰਥਨਾਥ ਸਿੰਘ ਨੇ ਗਵਰਨਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਿਸ ਤਰ੍ਹਾਂ ਯੂ. ਪੀ. ਦੇ ਗਵਰਨਰ ਨੇ ਮਹਾਰਾਸ਼ਟਰ ਦੇ ਗਵਰਨਰ ਰਹਿੰਦੇ ਹੋਏ ਬਾਂਬੇ ਦਾ ਨਾਂ ਬਦਲ ਕੇ ਮੁੰਬਈ ਕਰਨ 'ਚ ਮਦਦ ਕੀਤੀ ਸੀ। ਗਵਰਨਰ ਰਾਮ ਨਾਇਕ ਉਨ੍ਹਾਂ ਦੇ ਪੱਤਰ ਨੂੰ ਲੈ ਕੇ ਵੀ ਗੰਭੀਰਤਾ ਦਿਖਾਉਣ।

ਜ਼ਿਕਰਯੋਗ ਹੈ ਕਿ ਇਲਾਹਾਬਾਦ ਸ਼ਹਿਰ ਕੈਬਨਿਟ ਮੰਤਰੀ ਸਿਧਾਰਥਨਾਥ ਸਿੰਘ ਦਾ ਚੋਣ ਖੇਤਰ ਵੀ ਹੈ, ਜਿਸ ਕਾਰਨ ਉਨਾਂ ਦਾ ਲੋਕਾਂ ਵਿਚਕਾਰ ਚੰਗਾ ਰੁਤਬਾ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਵੀ ਇਹ ਮੁੱਦਾ ਚਰਚਾ 'ਚ ਆ ਚੁੱਕਾ ਹੈ। ਬੀਤੇ ਦਿਨੀਂ ਜਦੋਂ ਸੀ. ਐੱਮ. ਯੋਗੀ ਆਦਿਤਿਆਨਾਥ ਇਲਾਹਾਬਾਦ ਪਹੁੰਚੇ ਸਨ, ਤਾਂ ਉੱਥੇ ਅਖਿਲ ਭਾਰਤੀ ਅਖਾੜਾ ਪਰਿਸ਼ਦ ਦੇ ਕੁਝ ਸੰਤਾਂ ਨੇ ਸੀ. ਐੱਮ. ਯੋਗੀ ਦੇ ਸਾਹਮਣੇ ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਕਰਨ ਦੀ ਮੰੰਗ ਕੀਤੀ ਸੀ। ਦੱਸਿਆ ਗਿਆ ਸੀ ਕਿ ਸੀ. ਐੱਮ. ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦੇ ਸੁਝਾਅ ਨੂੰ ਸਵੀਕਾਰ ਕਰ ਲਿਆ ਸੀ। ਇਸ ਨਾਲ ਹੀ ਸੀ. ਐੱਮ. ਯੋਗੀ ਨੇ ਪਰਿਸ਼ਦ ਦੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਸੀ ਕਿ ਉਹ ਇਸ ਮਾਮਲੇ 'ਚ ਮਨਜ਼ੂਰੀ ਨੂੰ ਲੈ ਕੇ ਕੇਂਦਰ ਸਰਕਾਰ ਕੋਲ ਪ੍ਰਸਤਾਵ ਭੇਜਣਗੇ।


Related News