ਯੋਗੀ ਸਰਕਾਰ ਨੇ ਇੱਕ ਦਿਨ ''ਚ 3.37 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦੇ ਕੇ ਬਣਾਇਆ ਨਵਾਂ ਰਿਕਾਰਡ
Friday, Aug 06, 2021 - 01:53 AM (IST)
ਲਖਨਊ : ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੀ ਪਹਿਲ 'ਤੇ ਪ੍ਰਦੇਸ਼ ਹਰ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ। ਅੱਜ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਦੇ ਤਹਿਤ ਇੱਕ ਦਿਨ ਵਿੱਚ 80 ਲੱਖ ਤੋਂ ਜ਼ਿਆਦਾ ਰਾਸ਼ਨ ਕਾਰਡ ਧਾਰਕਾਂ ਨੂੰ ਇੱਕ ਲੱਖ 68 ਹਜ਼ਾਰ ਮੀਟਰਿਕ ਟਨ ਤੋਂ ਜ਼ਿਆਦਾ ਮੁਫਤ ਰਾਸ਼ਨ ਦੇ ਕੇ ਨਵਾਂ ਰਿਕਾਰਡ ਬਣਿਆ ਹੈ। ਇਸ ਨਾਲ ਤਿੰਨ ਕਰੋੜ 37 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲਾਭ ਹੋਇਆ ਹੈ। ਦੇਸ਼ ਹੀ ਨਹੀਂ, ਸਗੋਂ ਵਿਸ਼ਵ ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਵਿੱਚ ਯੂ.ਪੀ. ਦਾ ਨਾਮ ਦਰਜ ਹੋ ਗਿਆ ਹੈ।
ਇਹ ਵੀ ਪੜ੍ਹੋ - ਪਾਕਿਸਤਾਨ 'ਚ ਹਿੰਦੂ ਮੰਦਰ ਤੋੜੇ ਜਾਣ 'ਤੇ ਸਖ਼ਤ ਮੋਦੀ ਸਰਕਾਰ, ਡਿਪਲੋਮੈਟ ਨੂੰ ਕੀਤਾ ਤਲਬ
ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਦੇ ਤਹਿਤ ਪ੍ਰਦੇਸ਼ ਨੇ ‘ਸੇਵਾ ਨਾਲ ਸੰਕਲਪ ਦੀ ਪੂਰਤੀ’ ਕਰ ਵਿਸ਼ਵ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਦੇ ਤਹਿਤ ਪਿਛਲੇ ਸਾਲ ਮਾਰਚ ਵਿੱਚ ਮੁਫਤ ਰਾਸ਼ਨ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ 11 ਮਹੀਨੇ ਕੇਂਦਰ ਸਰਕਾਰ ਅਤੇ ਪੰਜ ਮਹੀਨੇ ਸੂਬਾ ਸਰਕਾਰ ਨੇ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਹੈ। ਇਸ ਨਾਲ ਪ੍ਰਦੇਸ਼ ਦੇ ਕਰੀਬ 15 ਕਰੋੜ ਲੋਕਾਂ ਨੂੰ ਹਰ ਮਹੀਨੇ ਮੁਫਤ ਰਾਸ਼ਨ ਮਿਲਿਆ ਹੈ। ਸੀ.ਐੱਮ. ਯੋਗੀ ਨੇ ਕੋਰੋਨਾ ਕਾਲ ਵਿੱਚ ਕੋਈ ਭੁੱਖਾ ਨਾ ਰਹੇ, ਇਸ ਲਈ ਨਿਰਦੇਸ਼ ਦਿੱਤਾ ਸੀ ਕਿ ਇੱਕ ਵੀ ਜ਼ਰੂਰਤਮੰਦ ਰਾਸ਼ਨ ਤੋਂ ਵਾਂਝਾ ਨਾ ਰਹੇ, ਰਾਸ਼ਨ ਕਾਰਡ ਨਾ ਹੋਵੇ, ਤਾਂ ਤੱਤਕਾਲ ਬਣਾਇਆ ਜਾਵੇ।
ਇਹ ਵੀ ਪੜ੍ਹੋ - ਬੱਚੇ ਨੂੰ ਗਰਮ ਕੁਹਾੜੀ ਚੱਟਣ ਲਈ ਕੀਤਾ ਮਜ਼ਬੂਰ, 3 ਗ੍ਰਿਫਤਾਰ
ਵਾਟਰਪ੍ਰੂਫ਼ ਥੈਲੇ ਵਿੱਚ ਦਿੱਤਾ ਗਿਆ ਰਾਸ਼ਨ
ਈ ਪਾਸ ਮਸ਼ੀਨਾਂ ਦੇ ਜ਼ਰੀਏ ਹਰ ਲਾਭਪਾਤਰੀ ਦੀ ਸੂਚਨਾ https://fcs.up.gov.in/pmgkay.html 'ਤੇ ਪਲ-ਪਲ ਦਿਨਭਰ ਅਪਡੇਟ ਹੁੰਦੀ ਰਹੀ। ਇਸ ਦੇ ਜ਼ਰੀਏ ਕਿੰਨੇ ਲੋਕਾਂ ਨੂੰ ਰਾਸ਼ਨ ਮਿਲਿਆ, ਇਸ ਨੂੰ ਲਾਈਵ ਵੇਖਿਆ ਜਾ ਸਕਦਾ ਸੀ। ਲਾਭਪਾਤਰੀ ਨੂੰ ਰਾਸ਼ਨ ਮਿਲਣ ਤੋਂ ਬਾਅਦ ਈ ਪਾਸ ਮਸ਼ੀਨਾਂ 'ਤੇ ਅੰਗੂਠਾ ਲਗਾਉਂਦੇ ਹੀ ਸੂਚਨਾ ਵੈਬਸਾਈਟ 'ਤੇ ਅਪਡੇਟ ਹੋ ਰਹੀ ਸੀ। ਸਵੇਰੇ ਤੋਂ ਸ਼ੁਰੂ ਹੋਏ ਇਸ ਪ੍ਰੋਗਰਾਮ ਵਿੱਚ ਦੇਰ ਸ਼ਾਮ ਤੱਕ ਪੰਜ ਕਰੋੜ ਤੋਂ ਜ਼ਿਆਦਾ ਲਾਭਪਾਤਰੀਆਂ ਨੂੰ ਰਾਸ਼ਨ ਮਿਲ ਚੁੱਕਾ ਸੀ। ਖਾਸ ਗੱਲ ਇਹ ਸੀ ਕਿ ਯੋਗੀ ਸਰਕਾਰ ਵਲੋਂ ਇਸ ਵਾਰ ਵਾਟਰਪ੍ਰੂਫ ਥੈਲੇ ਵਿੱਚ ਰਾਸ਼ਨ ਦਿੱਤਾ ਜਾ ਰਿਹਾ ਸੀ, ਰਾਸ਼ਨ ਅਤੇ ਥੈਲਾ ਦੋਨਾਂ ਮੁਫਤ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਹੜ੍ਹ ਕਾਰਨ ਬੰਗਾਲ 'ਚ ਭਿਆਨਕ ਹਾਲਾਤ, ਅੱਠ ਦਿਨ ਬਾਅਦ ਮਿਲਿਆ ਪੀਣ ਦਾ ਸਾਫ਼ ਪਾਣੀ ਅਤੇ ਖਾਣਾ
ਇਨ੍ਹਾਂ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਮਿਲਿਆ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਰਾਸ਼ਨ
ਪ੍ਰਦੇਸ਼ ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਰਾਸ਼ਨ ਆਜਮਗੜ੍ਹ, ਪ੍ਰਯਾਗਰਾਜ, ਗੋਰਖਪੁਰ ਅਤੇ ਸੀਤਾਪੁਰ ਜ਼ਿਲ੍ਹੇ ਵਿੱਚ ਦਿੱਤਾ ਗਿਆ। ਆਜਮਗੜ੍ਹ ਵਿੱਚ 2,57,848, ਪ੍ਰਯਾਗਰਾਜ ਵਿੱਚ 2,45,708, ਗੋਰਖਪੁਰ ਵਿੱਚ 2,33,500 ਅਤੇ ਸੀਤਾਪੁਰ ਵਿੱਚ 2,27,900 ਕਾਰਡ ਧਾਰਕਾਂ ਨੂੰ ਰਾਸ਼ਨ ਦਿੱਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।