ਯੋਗੀ ਸਰਕਾਰ ਦੇ ਇਕ ਮੰਤਰੀ ਨੇ ਅਦਾਲਤ ’ਚ ਕੀਤਾ ਸਮਰਪਣ ਕੀਤਾ, ਦੂਜੇ ਖਿਲਾਫ ਗ਼ੈਰ-ਜ਼ਮਾਨਤੀ ਵਾਰੰਟ

Friday, Sep 13, 2024 - 11:35 PM (IST)

ਮੁਜ਼ੱਫਰਨਗਰ, (ਭਾਸ਼ਾ)- ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਇਕ ਮਾਮਲੇ ’ਚ ਉੱਤਰ ਪ੍ਰਦੇਸ਼ ਸਰਕਾਰ (ਯੋਗੀ ਸਰਕਾਰ) ਦੇ ਹੁਨਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ) ਕਪਿਲ ਦੇਵ ਅੱਗਰਵਾਲ ਨੇ ਸ਼ੁੱਕਰਵਾਰ ਨੂੰ ਆਪਣੇ ਖਿਲਾਫ ਗ਼ੈਰ-ਜ਼ਮਾਨਤੀ ਵਾਰੰਟ ਵਾਪਸ ਲੈਣ ਲਈ ਇਥੋਂ ਦੀ ਸਥਾਨਕ ਸੰਸਦ/ਵਿਧਾਇਕ ਅਦਾਲਤ ’ਚ ਸਮਰਪਣ ਕਰ ਦਿੱਤਾ।

ਉੱਥੇ ਹੀ, ਆਦਰਸ਼ ਚੋਣ ਜ਼ਾਬਤੇ ਉਲੰਘਣਾ ਦੇ ਇਕ ਹੋਰ ਮਾਮਲੇ ’ਚ ਸੂਬਾ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਅਨਿਲ ਕੁਮਾਰ ਦੇ ਖਿਲਾਫ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।

ਅਦਾਲਤ ਨੇ ਜਾਰੀ ਵਾਰੰਟ ਵਾਪਸ ਲੈਣ ਅਤੇ 25,000 ਰੁਪਏ ਦੀਆਂ 2 ਜ਼ਮਾਨਤਾਂ ਦੇਣ ਤੋਂ ਬਾਅਦ ਅੱਗਰਵਾਲ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਇਸਤਗਾਸਾ ਅਧਿਕਾਰੀ ਨੀਰਜ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਜੱਜ ਦੇਵੇਂਦਰ ਸਿੰਘ ਫੌਜਦਾਰ ਨੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਨਾਲ ਹੀ ਮੰਤਰੀ ਨੂੰ 30 ਸਤੰਬਰ ਤੱਕ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਹੈ।


Rakesh

Content Editor

Related News