ਕੋਵਿਡ-19 ਦੇ ਟੀਕਾਕਰਣ ਨੂੰ ਲੈ ਕੇ ਐਕਸ਼ਨ ''ਚ ਯੋਗੀ ਸਰਕਾਰ, ਮੰਗੀ ਯੋਜਨਾ
Wednesday, Dec 09, 2020 - 01:04 AM (IST)

ਲਖਨਊ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਨਿਰਦੇਸ਼ 'ਤੇ ਕੋਵਿਡ-19 ਦੇ ਟੀਕਾਕਰਣ ਨੂੰ ਲੈ ਕੇ ਮੁੱਖ ਸਕੱਤਰ ਨੇ ਮੰਗਲਵਾਰ ਨੂੰ ਬੈਠਕ ਕੀਤੀ। ਮੁੱਖ ਸਕੱਤਰ ਰਾਜੇਂਦਰ ਕੁਮਾਰ ਤ੍ਰਿਪਾਠੀ ਨੇ ਬੈਠਕ ਵਿੱਚ ਕਈ ਨਿਰਦੇਸ਼ ਜਾਰੀ ਕੀਤੇ। ਕੋਰੋਨਾ ਵੈਕਸੀਨ ਦੇ ਸੁਰੱਖਿਅਤ ਟ੍ਰਾਂਸਪੋਰਟੇਸ਼ਨ ਅਤੇ ਸਟੋਰੇਜ ਨੂੰ ਲੈ ਕੇ ਉਨ੍ਹਾਂ ਨੇ ਅਧਿਕਾਰੀਆਂ ਤੋਂ 2 ਦਿਨਾਂ 'ਚ ਯੋਜਨਾ ਮੰਗੀ ਹੈ।
ਕਿਸਾਨਾਂ ਦੀ ਅਮਿਤ ਸ਼ਾਹ ਨਾਲ ਬੈਠਕ ਵੀ ਬੇਸਿੱਟਾ, ਬਿੱਲ ਵਾਪਸ ਲੈਣ ਨੂੰ ਤਿਆਰ ਨਹੀਂ ਸਰਕਾਰ
ਮੁੱਖ ਸਕੱਤਰ ਨੇ ਇਸ ਦੇ ਨਾਲ ਹੀ ਟੀਕਾ ਲਗਾਉਣ ਲਈ ਸਿਹਤ ਕਰਮੀਆਂ ਦੇ ਟ੍ਰੇਨਿੰਗ ਪ੍ਰੋਗਰਾਮ ਦੀ ਵੀ ਡਿਟੇਲ ਤਲਬ ਕੀਤੀ ਹੈ। ਕੋਰੋਨਾ ਵੈਕਸੀਨ ਨੂੰ ਸੁਰੱਖਿਅਤ ਤਰੀਕੇ ਨਾਲ ਜ਼ਿਲ੍ਹਾ ਅਤੇ ਮੰਡਲ ਪੱਧਰ 'ਤੇ ਪਹੁੰਚਾਉਣ ਦੀ ਯੋਜਨਾ ਵੀ ਪੇਸ਼ ਕੀਤੀ ਗਈ ਗਿਆ ਹੈ।
ਦੂਜੇ ਪਾਸੇ, ਸੀ.ਐੱਮ. ਯੋਗੀ ਆਦਿਤਿਅਨਾਥ ਨੇ ਕਿਹਾ ਕਿ ਕੋਰੋਨਾ ਵੈਕਸੀਨ ਕੋਲਡ ਚੇਨ ਨੂੰ ਪਲਸ ਪੋਲੀਓ ਵੈਕਸੀਨ ਲਈ ਬਣਾਈ ਗਈ ਕੋਲਡ ਚੇਨ ਦੀ ਤਰਜ 'ਤੇ ਤਿਆਰ ਕੀਤਾ ਜਾਵੇ। ਨਾਲ ਹੀ, ਕੋਰੋਨਾ ਵੈਕਸੀਨ ਲਈ ਸਥਾਪਤ ਕੀਤੇ ਜਾ ਰਹੇ ਸਟੋਰੇਜ ਸੈਂਟਰਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।