ਮੁਲਾਇਮ ਯਾਦਵ ਨੂੰ ਮਿਲਣ ਪੁੱਜੇ ਯੋਗੀ, ਅਖਿਲੇਸ਼-ਸ਼ਿਵਪਾਲ ਵੀ ਰਹੇ ਮੌਜੂਦ

Monday, Jun 10, 2019 - 06:00 PM (IST)

ਮੁਲਾਇਮ ਯਾਦਵ ਨੂੰ ਮਿਲਣ ਪੁੱਜੇ ਯੋਗੀ, ਅਖਿਲੇਸ਼-ਸ਼ਿਵਪਾਲ ਵੀ ਰਹੇ ਮੌਜੂਦ

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਸਪਾ ਗਾਰਡੀਅਨ ਮੁਲਾਇਮ ਸਿੰਘ ਯਾਦਵ ਦਾ ਹਾਲਚਾਲ ਪੁੱਛਣ ਉਨ੍ਹਾਂ ਦੇ 5 ਵਿਕਰਮਾਦਿੱਤਿਯ ਮਾਰਗ ਸਥਿਤ ਘਰ ਪੁੱਜੇ। ਇੱਥੇ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਸ਼ਿਵਪਾਲ ਸਿੰਘ ਯਾਦਵ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਸ਼ੂਗਰ ਵਧਣ ਤੋਂ ਬਾਅਦ ਐਤਵਾਰ ਸ਼ਾਮ ਮੁਲਾਇਮ ਯਾਦਵ ਨੂੰ ਡਾ. ਰਾਮਮਨੋਹਰ ਲੋਹੀਆ ਆਯੂਵਿਗਿਆਨ ਸੰਸਥਾ 'ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਰਾਹਤ ਮਿਲਣ 'ਤੇ ਉਨ੍ਹਾਂ ਨੂੰ ਸੋਮਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਮਿਲ ਗਈ।PunjabKesariਇਸ ਤੋਂ ਪਹਿਲਾਂ ਸੰਸਥਾ ਦੇ ਨਿਰਦੇਸ਼ਕ ਪ੍ਰੋਫੈਸਰ ਏ.ਕੇ. ਤ੍ਰਿਪਾਠੀ ਨੇ ਦੱਸਿਆ ਕਿ ਮੁਲਾਇਮ ਸਿੰਘ ਯਾਦਵ ਨੂੰ ਐਤਵਾਰ ਸਵੇਰੇ ਕਮਜ਼ੋਰੀ ਲੱਗ ਰਹੀ ਸੀ। ਉਨ੍ਹਾਂ ਨੂੰ ਕਾਰਡੀਓਲਾਜਿਸਟ ਡਾ. ਭੁਵਨ ਚੰਦ ਤਿਵਾੜੀ ਨੇ ਦੇਖਿਆ ਸੀ। ਇਸ ਦੌਰਾਨ ਸ਼ੂਗਰ ਵਧ ਪਾਈ ਗਈ ਸੀ। ਜਿਸ 'ਤੇ ਉਨ੍ਹਾਂ ਨੂੰ ਸ਼ਾਮ ਕਰੀਬ 5 ਵਜੇ ਸੰਸਥਾ ਦੇ 6ਵੇਂ ਫਲੋਰ 'ਤੇ ਸਥਿਤ ਪ੍ਰਾਈਵੇਟ ਵਾਰਡ 'ਚ ਭਰਤੀ ਕਰ ਲਿਆ ਗਿਆ ਸੀ ਅਤੇ ਸੋਮਵਾਰ ਦੀ ਸਵੇਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਇਸ ਮੌਕੇ ਮੁੱਖ ਮੰਤਰੀ ਯੋਗੀ ਨੇ ਮੁਲਾਇਮ ਨੂੰ ਕੁੰਭ ਮੇਲੇ ਨਾਲ ਜੁੜੀ ਇਕ ਕਿਤਾਬ ਵੀ ਭੇਟ ਕੀਤੀ। ਮੁੱਖ ਮੰਤਰੀ ਯੋਗੀ ਨੇ ਮੁਲਾਇਮ ਦੀ ਪਤਨੀ ਸਾਧਨਾ ਅਤੇ ਅਖਿਲੇਸ਼ ਯਾਦਵ ਦੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ।


author

DIsha

Content Editor

Related News