ਯੋਗੇਸ਼ਵਰ, ਬਜਰੰਗ ਸਮੇਤ 200 ਕੌਮਾਂਤਰੀ ਖਿਡਾਰੀਆਂ ਨੂੰ ਸਰਕਾਰ ਦੇਵੇਗੀ ਪੈਨਸ਼ਨ

02/13/2020 6:09:55 PM

ਸੋਨੀਪਤ— ਖਿਡਾਰੀ ਖੇਡ ਮੁਕਾਬਲਿਆਂ 'ਚ ਮੱਲਾਂ ਮਾਰ ਕੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ। ਭਾਰਤ 'ਚ ਅਜਿਹੇ ਕਈ ਖਿਡਾਰੀ ਹਨ, ਜੋ ਕਿ ਨੈਸ਼ਨਲ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ 'ਤੇ ਆਪਣੇ ਹੁਨਰ ਦਾ ਕਮਾਲ ਦਿਖਾ ਚੁੱਕੇ ਹਨ। ਹੁਣ ਇਨ੍ਹਾਂ ਖਿਡਾਰੀਆਂ ਲਈ ਸਰਕਾਰ ਵਲੋਂ ਕੁਝ ਖਾਸ ਸੋਚਿਆ ਗਿਆ ਹੈ। ਕੌਮਾਂਤਰੀ ਖਿਡਾਰੀਆਂ ਨੂੰ ਅਜੇ ਤਕ ਸਿਰਫ ਖੇਡਦੇ ਰਹਿਣ ਤਕ ਹੀ ਸਰਕਾਰ ਤੋਂ ਸਹੂਲਤਾਂ ਮਿਲਦੀਆਂ ਸਨ ਪਰ ਹੁਣ ਖੇਡ ਛੱਡਣ ਤੋਂ ਬਾਅਦ ਵੀ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ। ਸਰਕਾਰ ਨੇ ਕੌਮਾਂਤਰੀ ਪੱਧਰ 'ਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਲਈ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਹੈ। 

ਇਸ ਦੇ ਨਾਲ ਹੀ ਯੋਗੇਸ਼ਵਰ ਦੱਤ, ਬਜਰੰਗ ਪੂਨੀਆ, ਵਿਨੇਸ਼ ਫੌਗਾਟ, ਸਾਕਸ਼ੀ ਮਲਿਕ, ਅੰਕੁਰ ਮਿੱਤਲ, ਨੇਹਾ ਗੋਇਲ, ਮਨੂੰ ਭਾਕਰ ਸਮੇਤ ਪ੍ਰਦੇਸ਼ ਦੇ 200 ਤੋਂ ਜ਼ਿਆਦਾ ਖਿਡਾਰੀ ਪੈਨਸ਼ਨ ਦੇ ਹੱਕਦਾਰ ਹੋਣਗੇ। ਇਸ ਤਰ੍ਹਾਂ ਹਰਿਆਣਾ ਦੇ ਖਿਡਾਰੀਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲਦਾ ਨਜ਼ਰ ਆ ਰਿਹਾ ਹੈ। ਕਿਉਂਕਿ ਪੈਨਸ਼ਨ ਲਈ ਜਿਸ ਤਰ੍ਹਾਂ ਦੀ ਪਾਲਿਸੀ ਬਣਾਈ ਗਈ ਹੈ, ਉਨ੍ਹਾਂ 'ਚ ਜ਼ਿਆਦਾਤਰ ਕੌਮਾਂਤਰੀ ਹਰਿਆਣਵੀਂ ਖਿਡਾਰੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੂੰ 12 ਤੋਂ 20 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਇੱਥੇ ਦੱਸ ਦੇਈਏ ਕਿ ਇਹ ਪੈਨਸ਼ਨ ਪੈਰਾ-ਓਲੰਪੀਅਨ ਖਿਡਾਰੀਆਂ ਲਈ ਵੀ ਹੋਵੇਗੀ ਅਤੇ ਉਨ੍ਹਾਂ ਨੂੰ ਵੀ ਇਸ ਦਾ ਫਾਇਦਾ ਦਿੱਤਾ ਜਾਵੇਗਾ।

ਕੇਂਦਰ ਸਰਕਾਰ ਨੇ ਓਲਪਿੰਕ ਗੇਮਜ਼, ਕਾਮਨਵੈਲਥ ਗੇਮਜ਼, ਏਸ਼ੀਆ ਗੇਮਜ਼, ਵਰਲਡ ਕੱਪ ਅਤੇ ਵਰਲਡ ਚੈਂਪੀਅਨਸ਼ਿਪ ਦੇ ਤਮਗਾ ਜੇਤੂ ਖਿਡਾਰੀਆਂ ਤੋਂ ਇਲਾਵਾ ਪੈਰਾ-ਓਲਪਿੰਕ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਪੈਨਸ਼ਨ ਦੇਣ ਦੀ ਯੋਜਨਾ ਬਣਾਈ ਹੈ। ਜਿਸ ਲਈ ਖਿਡਾਰੀ 30 ਸਾਲ ਦੀ ਉਮਰ ਅਤੇ ਖੇਡ ਨੂੰ ਪੂਰੀ ਤਰ੍ਹਾਂ ਨਾਲ ਛੱਡਣ ਤੋਂ ਬਾਅਦ ਬੇਨਤੀ ਕਰ ਸਕਦਾ ਹੈ। ਜਿਨ੍ਹਾਂ ਮੁਕਾਬਲਿਆਂ 'ਚ ਤਮਾਮ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਪੈਨਸ਼ਨ ਦੀ ਯੋਜਨਾ 'ਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ 'ਚ ਸਭ ਤੋਂ ਜ਼ਿਆਦਾ ਤਮਗੇ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹੋਏ ਹਨ।


Tanu

Content Editor

Related News