ਯਮਨ ਦੀ ਅਦਾਲਤ ਨੇ ਭਾਰਤੀ ਔਰਤ ਨੂੰ ਸੁਣਵਾਈ ਮੌਤ ਦੀ ਸਜ਼ਾ

Monday, Mar 14, 2022 - 10:20 AM (IST)

ਯਮਨ ਦੀ ਅਦਾਲਤ ਨੇ ਭਾਰਤੀ ਔਰਤ ਨੂੰ ਸੁਣਵਾਈ ਮੌਤ ਦੀ ਸਜ਼ਾ

ਨਵੀਂ ਦਿੱਲੀ- ਯਮਨ ਦੀ ਅਦਾਲਤ ਨੇ ਇਕ ਭਾਰਤੀ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਔਰਤ ਦਾ ਨਾਂ ਨਿਮਿਸ਼ਾ ਪ੍ਰਿਆ ਹੈ। ਹੁਣ ਪ੍ਰਿਆ ਨੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਕੇਂਦਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਪਟੀਸ਼ਨ ’ਚ ਪ੍ਰਿਆ ਨੇ ਪਰਿਵਾਰ ਨਾਲ ਗੱਲਬਾਤ ਦੀ ਸਹੂਲਤ ਦੇਣ ਅਤੇ ਯਮਨ ਕਾਨੂੰਨ ਮੁਤਾਬਕ ਖੂਨ ਦੀ ਕੀਮਤ ਅਦਾ ਕਰ ਕੇ ਉਸ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਦੀ ਮੰਗ ਕੀਤੀ ਹੈ। ਯਮਨ ਦੀ ਅਦਾਲਤ ਨੇ ਪ੍ਰਿਆ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਹੈ।

ਇਹ ਵੀ ਪੜ੍ਹੋ : ਔਰਤ ਨੇ ਪਤੀ ਦਾ ਸਿਰ ਵੱਢ ਕੇ ਮੰਦਰ ’ਚ ਰੱਖਿਆ, ਪੁੱਤਰ ਬੋਲਿਆ- ਮਾਂ ਸ਼ਾਕਾਹਾਰੀ ਸੀ, ਪਹਿਲੀ ਵਾਰ ਚਿਕਨ ਖਾਧਾ

ਨਿਮਿਸ਼ਾ ਪ੍ਰਿਆ ਇੰਟਰਨੈਸ਼ਨਲ ਐਕਸ਼ਨ ਕੌਂਸਲ ਬਚਾਓ ਸੰਗਠਨ ਦੇ ਚੇਅਰਮੈਨ ਨੇ ਇਸ ਪਟੀਸ਼ਨ ਨੂੰ ਹਾਈ ਕੋਰਟ ਦੇ ਵਕੀਲ ਸੁਭਾਸ਼ ਚੰਦਰਨ ਕੇ. ਆਰ. ਨੂੰ ਭੇਜਿਆ। ਇਸ ਸੰਗਠਨ ਨੂੰ ਗੈਰ-ਨਿਵਾਸੀ ਕੇਰਲ ਵਾਸੀਆਂ ਦੇ ਇਕ ਸਮੂਹ ਵੱਲੋਂ ਬਣਾਇਆ ਗਿਆ ਹੈ। ਜੋ ਵੱਖ-ਵੱਖ ਦੇਸ਼ਾਂ ’ਚ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਕੰਮ ਕਰ ਰਿਹਾ ਹੈ। ਸੰਗਠਨ ਨਿਮਿਸ਼ਾ ਨੂੰ ਇਨਸਾਫ਼ ਦਿਵਾਉਣ ਅਤੇ ਦਾਨ ਰਾਹੀਂ ਫੰਡ ਇਕੱਠਾ ਕਰਨ ’ਚ ਮਦਦ ਕਰੇਗੀ, ਜੇਕਰ ਪੀੜਤ ਦਾ ਪਰਿਵਾਰ ਉਸ ਨੂੰ ਮੁਆਫ਼ ਕਰਨ ਲਈ ਸਹਿਮਤ ਹੁੰਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News