ਯੇਦੀਯੁਰੱਪਾ ਸਰਕਾਰ ਹੈ ਭ੍ਰਿਸ਼ਟਾਚਾਰ 'ਚ ਨੰਬਰ ਵਨ

Wednesday, Mar 28, 2018 - 09:25 AM (IST)

ਯੇਦੀਯੁਰੱਪਾ ਸਰਕਾਰ ਹੈ ਭ੍ਰਿਸ਼ਟਾਚਾਰ 'ਚ ਨੰਬਰ ਵਨ

ਬੈਂਗਲੁਰੂ— ਭਾਰਤੀ ਜਨਤਾ ਪਾਰਟੀ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਕਰਨਾਟਕ ਯਾਤਰਾ ਦਾ ਅੱਜ ਦੂਸਰਾ ਦਿਨ ਹੈ। ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਅਮਿਤ ਸ਼ਾਹ ਦੀ ਜ਼ੁਬਾਨ ਤਿਲਕ ਗਈ ਅਤੇ ਆਪਣੇ ਹੀ ਨੇਤਾ ਨੂੰ ਭ੍ਰਿਸ਼ਟ ਦੱਸ ਦਿੱਤਾ।  ਪ੍ਰੈੱਸ ਕਾਨਫਰੰਸ ਦੌਰਾਨ ਸ਼ਾਹ ਨੇ ਜਿਥੇ ਸਿੱਧਰਮਈਆ ਸਰਕਾਰ ਨੂੰ ਵੱਖ-ਵੱਖ ਮੁੱਦਿਆਂ 'ਤੇ ਘੇਰਨ ਦੀ ਕੋਸ਼ਿਸ਼ ਕੀਤੀ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਲਤੀ ਨਾਲ ਦਿੱਤੇ ਗਏ ਇਕ ਬਿਆਨ ਕਾਰਨ ਸ਼ਾਹ ਨੂੰ ਸੋਸ਼ਲ ਮੀਡੀਆ 'ਤੇ ਆਲੋਚਕਾਂ ਦਾ ਸਾਹਮਣਾ ਕਰਨਾ ਪਿਆ। 


ਕਰਨਾਟਕ ਵਿਚ ਹੋਈ ਇਸ ਪ੍ਰੈੱਸ ਕਾਨਫਰੰਸ ਦੌਰਾਨ ਅਮਿਤ ਸ਼ਾਹ ਕਰਨਾਟਕ ਦੀ ਸਿੱਧਰਮਈਆ ਸਰਕਾਰ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਗਾਉਂਦੇ ਹੋਏ ਕਾਂਗਰਸ ਦੀ ਆਲੋਚਨਾ ਕਰ ਰਹੇ ਸਨ। ਇਸੇ ਦੌਰਾਨ ਸ਼ਾਹ ਨੇ ਕਿਹਾ ਕਿ ਜੇ ਭ੍ਰਿਸ਼ਟਾਚਾਰ ਵਿਚ ਕੋਈ ਮੁਕਾਬਲਾ ਕਰ ਲਿਆ ਜਾਵੇ ਤਾਂ ਯੇਦੀਯੁਰੱਪਾ ਸਰਕਾਰ ਨੂੰ ਇਸ ਪ੍ਰਤੀਯੋਗਤਾ ਵਿਚ ਨੰਬਰ ਵਨ ਸਥਾਨ ਮਿਲ ਜਾਵੇਗਾ। 
ਇਸ ਦੌਰਾਨ ਯੇਦੀਯੁਰੱਪਾ ਵੀ ਸ਼ਾਹ ਦੇ ਨਾਲ ਹੀ ਬੈਠੇ ਸਨ। ਇਸੇ ਦੌਰਾਨ ਸ਼ਾਹ ਦੇ ਦੂਜੇ ਪਾਸੇ ਬੈਠੇ ਭਾਜਪਾ ਨੇਤਾ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਗਲਤੀ ਨਾਲ ਉਨ੍ਹਾਂ ਨੇ ਆਪਣੇ ਹੀ ਨੇਤਾ ਦਾ ਨਾਂ ਲੈ ਲਿਆ ਹੈ, ਜਿਸ ਦੇ ਬਾਅਦ ਸ਼ਾਹ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਨ੍ਹਾਂ ਦਾ ਅਰਥ ਮੌਜੂਦਾ ਸਮੇਂ ਦੀ ਸਿੱਧਰਮਈਆ ਸਰਕਾਰ ਤੋਂ ਸੀ। ਹਾਲਾਂਕਿ ਗਲਤੀ ਨਾਲ ਦਿੱਤੇ ਗਏ ਸ਼ਾਹ ਦੇ ਬਿਆਨ ਦੇ ਬਹਾਨੇ ਕਾਂਗਰਸ ਨੇ ਸੋਸ਼ਲ ਮੀਡੀਆ 'ਤੇ ਭਾਜਪਾ ਦਾ ਖੂਬ ਮਜ਼ਾਕ ਉਡਾਇਆ।


Related News