ਸਾਲ 2020 ''ਚ ਇਸਰੋ ਲਾਂਚ ਕਰੇਗਾ ਕਈ ਅਹਿਮ ਮਿਸ਼ਨ
Tuesday, Dec 24, 2019 - 04:13 PM (IST)

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸਾਲ 2020 ਵਿਚ 10 ਤੋਂ ਵਧ ਸੈਟੇਲਾਈਟਾਂ ਨੂੰ ਲਾਂਚ ਕਰਨ ਦੀ ਤਿਆਰ ਕਰ ਰਿਹਾ ਹੈ। ਇਸ ਸੂਚੀ 'ਚ ਜੀਸੈੱਟ-1 ਅਤੇ ਜੀਸੈੱਟ-2 ਵੀ ਸ਼ਾਮਲ ਹਨ, ਜੋ ਕਿ ਸੰਚਾਰ ਸੈਟੇਲਾਈਟ ਹਨ। ਇਸ ਤੋਂ ਲਾਵਾ ਧਰਤੀ ਦੇ ਨਿਰੀਖਣ ਲਈ ਰੀਸੈੱਟ2 ਬੀਆਰ2 ਅਤੇ ਨਿਗਰਾਨੀ ਲਈ ਮਾਈਕ੍ਰੋਸੈੱਟ ਨੂੰ ਵੀ ਲਾਂਚ ਕੀਤਾ ਜਾਵੇਗਾ।
ਇਸਰੋ ਚੀਫ ਕੇ. ਸੀਵਾਨ ਨੇ ਦੱਸਿਆ,''ਅਸੀਂ 2020 ਦੇ ਮੱਧ ਤੱਕ ਆਦਿੱਤਿਯ ਐੱਲ1 (ਸਨ) ਮਿਸ਼ਨ ਲਾਂਚ ਕਰਨ ਦਾ ਟੀਚਾ ਵੀ ਲੈ ਕੇ ਚੱਲ ਰਹੇ ਹਨ. ਗੰਗਾਯਾਨ ਦੀ ਪਹਿਲੀ ਮਨੁੱਖ ਰਹਿਤ ਟੈਸਟ ਫਲਾਈਟ ਵੀ ਦਸੰਬਰ ਤੱਕ ਕੀਤੀ ਜਾਵੇਗੀ। ਆਦਿੱਤਿਯ ਮਿਸ਼ਨ ਸੂਰੀਆ ਦਾ ਪਤਾ ਲਗਾਉਣ ਵਾਲਾ ਭਾਰਤ ਦਾ ਪਹਿਲਾ ਮਿਸ਼ਨ ਹੈ ਅਤੇ ਸੌਰ ਕੋਰੋਨਾ ਦਾ ਅਧਿਐਨ ਕਰੇਗਾ। ਪੁਲਾੜਯਾਨ ਨੂੰ ਲਿਜਾਉਣ ਲਈ 400 ਕਿਲੋ ਦੇ ਪੀ.ਐੱਸ.ਐੱਲ.ਵੀ. ਸੈਟੇਲਾਈਟ ਦੀ ਵਰਤੋਂ ਕੀਤੀ ਜਾਵੇਗੀ। ਅਗਲੇ ਸਾਲ ਇਸਰੋ ਗਗਨਯਾਨ ਮਿਸ਼ਨ ਦੀ ਪਹਿਲੀ ਟੈਸਟ ਫਲਾਈਟ ਵੀ ਲਾਂਚ ਕਰੇਗਾ। ਛੋਟੇ ਸੈਟੇਲਾਈਟ ਲਾਂਚ ਵ੍ਹੀਕਲ ਦੀ ਪਹਿਲੀ ਤਾਇਨਾਤੀ 2020 'ਚ ਕੀਤੀ ਜਾਵੇਗੀ।