ਕਿਸਾਨਾਂ ਦੀ ਆਮਦਨ ਵਧਾਉਣ ਦੇ ਦਾਅਵੇ ਖੋਖਲੇ! ਵਧੀਆਂ ਖ਼ੁਦਕੁਸ਼ੀਆਂ, ਚਿੰਤਾਜਨਕ ਪੰਜਾਬ ਦੇ ਅੰਕੜੇ
Monday, Jun 05, 2023 - 11:39 AM (IST)
ਨਵੀਂ ਦਿੱਲੀ- ਸਾਲ 2021 'ਚ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਪਿਛਲੇ 5 ਸਾਲਾਂ 'ਚ ਸਭ ਤੋਂ ਵੱਧ ਰਹੀ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (CSE) ਦੀ ਐਤਵਾਰ ਨੂੰ ਜਾਰੀ ਤਾਜ਼ਾ ਰਿਪੋਰਟ 'ਚ ਇਹ ਖ਼ੁਲਾਸਾ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਖੇਤੀ ਆਮਦਨ ਦੁੱਗਣੀ ਕਰਨ ਦੇ ਕੇਂਦਰ ਦੇ ਵਾਅਦੇ ਦੇ ਬਾਵਜੂਦ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ 5 ਸਾਲਾਂ 'ਚ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: 200 ਲਾਸ਼ਾਂ ਦੀ ਨਹੀਂ ਹੋ ਸਕੀ ਪਛਾਣ, ਤਸਵੀਰਾਂ 'ਚ ਆਪਣਿਆਂ ਨੂੰ ਲੱਭਦੇ ਪਰਿਵਾਰ
ਰਿਪੋਰਟ ਮੁਤਾਬਕ 2021 'ਚ ਖੇਤੀਬਾੜੀ ਨਾਲ ਜੁੜੇ ਕੁੱਲ 10,881 ਲੋਕਾਂ ਨੇ ਖ਼ੁਦਕੁਸ਼ੀ ਕੀਤੀ। ਯਾਨੀ ਕਿ ਹਰ ਦਿਨ ਲੱਗਭਗ 30 ਕਿਸਾਨ ਮਜ਼ਦੂਰਾਂ ਨੇ ਜਾਨ ਦਿੱਤੀ। ਹਾਲਾਂਕਿ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਕਿਸਾਨ ਖ਼ੁਦਕੁਸ਼ੀਆਂ ਦੇ ਕਾਰਨਾਂ 'ਤੇ ਚੁੱਪ ਹੈ ਪਰ 2016-17 'ਚ ਸਰਕਾਰ ਦੀ ਇਕ ਰਿਪੋਰਟ ਨੇ ਤਿੰਨ ਕਾਰਨਾਂ ਦਾ ਹਵਾਲਾ ਦਿੱਤਾ ਸੀ- ਮਾਨਸੂਨ ਦੀ ਅਨਿਸ਼ਚਿਤਤਾ ਕਾਰਨ ਵਾਰ-ਵਾਰ ਫ਼ਸਲ ਬਰਬਾਦ ਹੋਣਾ, ਯਕੀਨੀ ਪਾਣੀ ਦੇ ਸਾਧਨਾਂ ਦੀ ਘਾਟ ਅਤੇ ਫ਼ਸਲਾਂ 'ਤੇ ਕੀੜਿਆਂ ਦੇ ਹਮਲੇ। ਇਸ ਸਾਲ 23 ਮਾਰਚ ਨੂੰ ਸੰਸਦ ਵਿਚ ਪੇਸ਼ ਕੀਤੀ ਗਈ ਰਿਪੋਰਟ 'ਚ ਖੇਤੀ 'ਤੇ ਸੰਸਦੀ ਪੈਨਲ ਨੇ ਪਹਿਲਾਂ ਹੀ ਖ਼ੁਲਾਸਾ ਕਰ ਦਿੱਤਾ ਹੈ ਕਿ ਸਰਕਾਰ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਆਪਣੇ 2022 ਦੇ ਟੀਚੇ ਤੋਂ ਬਹੁਤ ਦੂਰ ਹੈ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸੇ ਦਾ ਖ਼ੌਫਨਾਕ ਮੰਜ਼ਰ; ਮਾਪੇ ਮਰ ਚੁੱਕੇ ਸਨ, ਰੋਂਦੇ-ਰੋਂਦੇ ਬੱਚੇ ਨੇ ਵੀ ਤੋੜਿਆ ਦਮ
ਸਾਲ 2021 ਦੌਰਾਨ ਮਹਾਰਾਸ਼ਟਰ 'ਚ ਸਭ ਤੋਂ ਵੱਧ 4,064 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਇਸ ਤੋਂ ਬਾਅਦ ਕਰਨਾਟਕ (2,169) ਦੂਜੇ ਨੰਬਰ ਅਤੇ ਮੱਧ ਪ੍ਰਦੇਸ਼ (671) ਮੌਤਾਂ ਨਾਲ ਤੀਜੇ ਨੰਬਰ 'ਤੇ ਹੈ। ਪੰਜਾਬ ਵਿਚ 270 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ, ਜਦੋਂ ਕਿ ਹਰਿਆਣਾ 'ਚ 226, ਰਾਜਸਥਾਨ 'ਚ 141 ਅਤੇ ਹਿਮਾਚਲ ਪ੍ਰਦੇਸ਼ 'ਚ 24 ਮੌਤਾਂ ਹੋਈਆਂ। 2020 ਦੇ ਮੁਕਾਬਲੇ 2021 'ਚ 9 ਸੂਬਿਆਂ 'ਚ ਖੁਦਕੁਸ਼ੀਆਂ 'ਚ ਵਾਧਾ ਹੋਇਆ। ਇਕੱਲੇ ਅਸਾਮ ਵਿਚ ਲਗਭਗ 13 ਗੁਣਾ ਵਾਧਾ ਹੋਇਆ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਆਪਣਿਆਂ ਨੂੰ ਲੱਭਦੀਆਂ ਰੋਂਦੀਆਂ ਅੱਖਾਂ, ਮ੍ਰਿਤਕਾਂ ਦੀ ਗਿਣਤੀ ਹੋਈ 288
5 ਸਾਲਾਂ ਵਿੱਚ ਸਭ ਤੋਂ ਵੱਧ ਖ਼ੁਦਕੁਸ਼ੀਆਂ
ਸਾਲ | ਖ਼ੁਦਕਸ਼ੀ |
2017 | 10,655 |
2018 | 10,619 |
2019 | 10,281 |
2020 | 10,677 |
2021 | 10,881 |