ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਯਮੁਨਾ, ਦਿੱਲੀ ''ਚ ਹੜ੍ਹ ਦੀ ਚਿਤਾਵਨੀ

Sunday, Jul 29, 2018 - 10:52 AM (IST)

ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਯਮੁਨਾ, ਦਿੱਲੀ ''ਚ ਹੜ੍ਹ ਦੀ ਚਿਤਾਵਨੀ

ਨਵੀਂ ਦਿੱਲੀ— ਦੋ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਪ੍ਰੇਸ਼ਾਨ ਦਿੱਲੀ ਦੇ ਹੇਠਲੇ ਇਲਾਕਿਆਂ ਵਿਚ ਹੁਣ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ। ਹਰਿਆਣਾ ਦੇ ਹਥਨੀ ਕੁੰਡ ਬੈਰਾਜ ਤੋਂ ਪਾਣੀ ਛੱਡਿਆ ਗਿਆ। ਅੱਜ ਇਹ ਪਾਣੀ ਦਿੱਲੀ ਪੁੱਜ ਗਿਆ। ਇਸ ਨਾਲ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਵਧਿਆ। ਦਿੱਲੀ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ। ਮੌਜੂਦਾ ਸਮੇਂ ਵਿਚ ਪਾਣੀ ਦਾ ਪੱਧਰ 204.92 ਮੀਟਰ ਹੈ, ਜੋ ਕਿ ਖਤਰੇ ਦੇ ਨਿਸ਼ਾਨ ਤੋਂ 0.09 ਮੀਟਰ ਉੱਪਰ ਹੈ।

PunjabKesari
ਯਮੁਨਾ ਨਦੀ ਦਿੱਲੀ ਵਿਚ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ। ਇਸ ਨੂੰ ਦੇਖਦੇ ਹੋਏ ਬਚਾਅ ਤੇ ਰਾਹਤ ਕਾਰਜਾਂ ਲਈ 43 ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕਸ਼ਮੀਰੀ ਗੇਟ ਦੇ ਓਲਡ ਆਇਰਨ ਵਿਚ ਬ੍ਰਿਜ ਨੇੜੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਬ੍ਰਿਜ ਦੇ ਨੇੜੇ ਪੁੱਜ ਗਿਆ ਹੈ। ਸ਼ਨੀਵਾਰ ਨੂੰ ਲਗਭਗ 11 ਵਜੇ ਹਰਿਆਣਾ ਦੇ ਹਥਨੀ ਕੁੰਡ ਬੈਰਾਜ ਤੋਂ 311190 ਕਿਊਸਿਕ ਪਾਣੀ ਛੱਡਿਆ ਗਿਆ ਹੈ। ਹਥਨੀ ਕੁੰਡ ਤੋਂ ਛੱਡੇ ਜਾ ਰਹੇ ਪਾਣੀ ਦੇ ਮਾਮਲੇ ਵਿਚ ਦਿੱਲੀ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ। ਦਿੱਲੀ ਦੇ ਹੜ੍ਹ ਕੰਟਰੋਲ ਵਿਭਾਗ ਮੁਤਾਬਕ  ਆਉੁਂਦੇ 2-3 ਦਿਨ ਦਿੱਲੀ ਲਈ ਭਾਰੀ ਹਨ।

PunjabKesari


Related News