ਕੇਜਰੀਵਾਲ ਜੀ, 2025 ਆ ਗਿਐ, ਯਮੁਨਾ ’ਚ ਡੁਬਕੀ ਕਦੋਂ ਲਗਾਓਗੇ: ਰਾਹੁਲ

Friday, Jan 31, 2025 - 10:32 AM (IST)

ਕੇਜਰੀਵਾਲ ਜੀ, 2025 ਆ ਗਿਐ, ਯਮੁਨਾ ’ਚ ਡੁਬਕੀ ਕਦੋਂ ਲਗਾਓਗੇ: ਰਾਹੁਲ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਯਮੁਨਾ ਨਦੀ ਦੇ ਕੰਢੇ ਪਹੁੰਚ ਕੇ ਨਦੀ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦਾ ਇਕ ਪੁਰਾਣਾ ਵਾਅਦਾ ਯਾਦ ਕਰਾਉਂਦੇ ਹੋਏ ਕਿਹਾ ਕਿ ਉਹ ਡੁਬਕੀ ਕਦੋਂ ਲਗਾਉਣਗੇ? ਰਾਹੁਲ ਗਾਂਧੀ ਨੇ ਯਮੁਨਾ ਨਦੀ ਦੇ ਕੰਢੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਦਾ ਵੀਡੀਓ ਵੀਰਵਾਰ ਨੂੰ ‘ਐਕਸ’ ’ਤੇ ਜਾਰੀ ਕੀਤਾ।

ਇਹ ਵੀ ਪੜ੍ਹੋ -ਔਰਤਾਂ ਲਈ ਸਰਕਾਰ ਨੇ ਖੋਲ੍ਹ 'ਤਾ ਖਜ਼ਾਨੇ ਦਾ ਮੂੰਹ, ਇੰਝ ਮਿਲਣਗੇ 5-5 ਲੱਖ ਰੁਪਏ

ਉਹਨਾਂ ਨੇ ਕਿਹਾ, ‘ਕੇਜਰੀਵਾਲ ਜੀ, ਹੁਣ ਤਾਂ 2025 ਆ ਗਿਆ ਹੈ। ਤੁਸੀਂ ਯਮੁਨਾ ਵਿਚ ਕਦੋਂ ਡੁਬਕੀ ਲਗਾਓਗੇ? ਦਿੱਲੀ ਉਡੀਕ ਕਰ ਰਹੀ ਹੈ।’’ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਨੇ ਯਮੁਨਾ ਨਦੀ ਦੀ ਸਫਾਈ ਦਾ ਵਾਅਦਾ ਕੀਤਾ ਸੀ। ਇਨ੍ਹੀਂ ਦਿਨੀਂ ਰਾਹੁਲ ਗਾਂਧੀ ਆਪਣੀਆਂ ਸਾਰੀਆਂ ਚੋਣ ਰੈਲੀਆਂ ਵਿਚ ਇਸ ਵਾਅਦੇ ਦਾ ਜ਼ਿਕਰ ਕਰਕੇ ਕੇਜਰੀਵਾਲ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਯਮੁਨਾ ਵਿਚ ਇਸ਼ਨਾਨ ਨਹੀਂ ਕਰਨਗੇ ਅਤੇ ਨਾ ਹੀ ਇਸਦਾ ਪਾਣੀ ਪੀਣਗੇ ਕਿਉਂਕਿ ਅਜਿਹਾ ਕਰਨ ਨਾਲ ਉਹ ਹਸਪਤਾਲ ਪਹੁੰਚ ਜਾਣਗੇ।

ਇਹ ਵੀ ਪੜ੍ਹੋ - Alert! WhatsApp Group 'ਤੇ ਹੋ ਰਿਹਾ ਵੱਡਾ Scam..., ਇੰਝ ਤੁਹਾਨੂੰ ਵੀ ਲੱਗ ਸਕਦੈ ਲੱਖਾਂ-ਕਰੋੜਾਂ ਦਾ ਚੂਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News