ਬਾਪੂ ਇਕ ਵਿਅਕਤੀ ਨਹੀਂ ਸੋਚ ਹਨ, ਗਾਂਧੀ ਭਾਰਤ ਦੀ ਆਤਮਾ ''ਚ ਅਮਰ ਹਨ : ਰਾਹੁਲ ਗਾਂਧੀ
Friday, Jan 30, 2026 - 11:00 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਮਹਾਤਮਾ ਗਾਂਧੀ ਦੀ ਬਰਸੀ 'ਤੇ ਉਨ੍ਹਾਂ ਨੂੰ ਨਮਨ ਕੀਤਾ ਅਤੇ ਕਿਹਾ ਕਿ ਬਾਪੂ ਇਕ ਵਿਅਕਤੀ ਨਹੀਂ ਸਗੋਂ ਸੋਚ ਹਨ, ਜੋ ਕਦੇ ਮਿੱਟ ਨਹੀਂ ਸਕਦੀ, ਕਿਉਂਕਿ ਗਾਂਧੀ ਭਾਰਤ ਦੀ ਆਤਮਾ 'ਚ ਅਮਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੋਚ ਨੂੰ ਕਦੇ ਅੰਗਰੇਜ਼ੀ ਸਾਮਰਾਜ ਨੇ, ਕਦੇ ਨਫ਼ਰਤ ਦੀ ਵਿਚਾਰਧਾਰਾ ਨੇ ਅਤੇ ਕਦੇ ਹੰਕਾਰੀ ਸੱਤਾ ਨੇ ਮਿਟਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ।

ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ 'ਐਕਸ' 'ਤੇ ਪੋਸਟ ਕੀਤਾ,''ਮਹਾਤਮਾ ਗਾਂਧੀ ਇਕ ਵਿਅਕਤੀ ਨਹੀਂ, ਇਕ ਸੋਚ ਹਨ- ਉਹ ਸੋਚ ਜਿਸ ਨੂੰ ਕਦੇ ਸਾਮਰਾਜ ਨੇ, ਕਦੇ ਨਫ਼ਰਤ ਦੀ ਵਿਚਾਰਧਾਰਾ ਨੇ ਅਤੇ ਕਦੇ ਹੰਕਾਰੀ ਸੱਤਾ ਨੇ ਮਿਟਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਪਰ ਰਾਸ਼ਟਰਪਿਤਾ ਨੇ ਸਾਨੂੰ ਆਜ਼ਾਦੀ ਨਾਲ ਇਹ ਮੂਲਮੰਤਰ ਦਿੱਤਾ ਕਿ ਸੱਤਾ ਦੀ ਤਾਕਤ ਤੋਂ ਵੱਡੀ ਸੱਚ ਦੀ ਸ਼ਕਤੀ ਹੁੰਦੀ ਹੈ ਅਤੇ ਹਿੰਸਾ ਤੇ ਡਰ ਤੋਂ ਵੱਡੇ ਅਹਿੰਸਾ ਅਤੇ ਸਾਹਸ।'' ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸੋਚ ਮਿੱਟ ਨਹੀਂ ਸਕਦੀ, ਕਿਉਂਕਿ ਗਾਂਧੀ ਭਾਰਤ ਦੀ ਆਤਮਾ 'ਚ ਅਮਰ ਹਨ। ਰਾਹੁਲ ਗਾਂਧੀ ਨੇ ਕਿਹਾ,''ਬਾਪੂ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
