ਦਿੱਲੀ ''ਚ ਯਮੁਨਾ ਦੇ ਪਾਣੀ ਦਾ ਪੱਧਰ ਘਟਿਆ ਪਰ ਖ਼ਤਰਾ ਅਜੇ ਵੀ ਬਰਕਰਾਰ

07/18/2023 12:10:53 PM

ਨਵੀਂ ਦਿੱਲੀ- ਦਿੱਲੀ 'ਚ ਯਮੁਨਾ ਦੇ ਪਾਣੀ ਦੇ ਪੱਧਰ 'ਚ ਸੋਮਵਾਰ ਨੂੰ ਮੀਂਹ ਕਾਰਨ ਮਾਮੂਲੀ ਵਾਧੇ ਮਗਰੋਂ ਮੰਗਲਵਾਰ ਸਵੇਰੇ ਗਿਰਾਵਟ ਆਈ ਪਰ ਇਹ ਹੁਣ ਵੀ ਖ਼ਤਰੇ ਦੇ ਨਿਸ਼ਾਨ 205.33 ਮੀਟਰ ਤੋਂ ਉੱਪਰ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਪ ਹਾਊਸ 'ਚ ਪਾਣੀ ਭਰ ਜਾਣ ਕਾਰਨ ਪ੍ਰਭਾਵਿਤ ਹੋਈ ਵਜ਼ੀਰਾਬਾਦ ਪਾਣੀ ਸ਼ੁੱਧੀਕਰਨ ਪਲਾਂਟ ਨੇ ਪੂਰਨ ਸਮਰੱਥਾ ਨਾਲ ਸੰਚਾਲਣ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਜਲ ਕਮਿਸ਼ਨ ਨੇ ਹੜ੍ਹ 'ਤੇ ਨਿਗਰਾਨੀ ਰੱਖਣ ਵਾਲੇ ਪੋਰਟਲ ਮੁਤਾਬਕ ਯਮੁਨਾ ਦੇ ਪਾਣੀ ਦਾ ਪੱਧਰ ਸੋਮਵਾਰ ਦੇਰ ਰਾਤ 11 ਵਜੇ 206.01 ਮੀਟਰ ਸੀ, ਜੋ ਮੰਗਲਵਾਰ ਸਵੇਰੇ 8 ਵਜੇ ਡਿੱਗ ਕੇ 205.67 ਹੋ ਗਿਆ। ਇਸ ਦੇ ਸ਼ਾਮ 7 ਵਜੇ ਤੱਕ ਹੋਰ ਡਿੱਗ ਕੇ 205.41 ਮੀਟਰ ਹੋਣ ਦੀ ਸੰਭਾਵਨਾ ਹੈ। 

ਹਰਿਆਣਾ ਦੇ ਯਮੁਨਾਨਗਰ ਵਿਚ ਹਥਿਨੀਕੁੰਡ ਬੈਰਾਜ ਤੋਂ ਪਾਣੀ ਦੇ ਵਹਾਅ 'ਚ ਪਿਛਲੇ ਦੋ ਦਿਨਾਂ 'ਚ ਕਮੀ ਆਈ ਅਤੇ ਇਸ 'ਚ ਹੋਰ ਕਮੀ ਹੋਣ ਦੀ ਉਮੀਦ ਹੈ। ਨਦੀ ਦੇ ਪਾਣੀ ਦਾ ਪੱਧਰ ਪਿਛਲੇ ਵੀਰਵਾਰ ਨੂੰ 208.66 ਮੀਟਰ ਤੱਕ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਇਹ ਹੌਲੀ-ਹੌਲੀ ਘੱਟ ਹੋ ਰਿਹਾ ਹੈ ਪਰ ਉੱਪਰੀ ਇਲਾਕਿਆਂ ਵਿਚ ਮੀਂਹ ਕਾਰਨ ਪਾਣੀ ਦੇ ਪੱਧਰ 'ਚ ਮਾਮੂਲੀ ਵਾਧੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 

PunjabKesari
ਓਧਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਵਜ਼ੀਰਾਬਾਦ ਪਾਣੀ ਸ਼ੁੱਧੀਕਰਨ ਪਲਾਂਟ ਨੇ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜੇ ਵੀ ਡਬਲਯੂ.ਟੀ.ਪੀ ਪੂਰੀ ਸਮਰੱਥਾ ਨਾਲ ਸੰਚਾਲਿਤ ਹੋ ਰਹੇ ਹਨ। ਦਿੱਲੀ ਜਲ ਬੋਰਡ (DJB) ਨੇ ਸਖਤ ਮਿਹਨਤ ਕੀਤੀ। ਡਬਲਯੂ.ਟੀ.ਪੀ ਨੂੰ ਧੰਨਵਾਦ। 

ਸ਼ਹਿਰ ਦੇ ਕਈ ਹਿੱਸੇ ਇਕ ਹਫ਼ਤੇ ਤੋਂ ਪਾਣੀ ਨਾਲ ਭਰੇ ਹੋਏ ਹਨ ਅਤੇ ਹੜ੍ਹ ਦੀ ਸਮੱਸਿਆ ਨਾਲ ਜੂਝ ਰਹੇ ਹਨ। ਸ਼ੁਰੂਆਤ ਵਿਚ 8 ਅਤੇ 9 ਜੁਲਾਈ ਨੂੰ ਮੀਂਹ ਕਾਰਨ ਪਾਣੀ ਭਰਨ ਦੀ ਸਮੱਸਿਆ ਪੈਦੀ ਹੋਈ ਸੀ। ਦਰਅਸਲ ਹਿਮਾਚਲ, ਉੱਤਰਾਖੰਡ ਅਤੇ ਹਰਿਆਣਾ ਸਮੇਤ ਉੱਪਰੀ ਖੇਤਰਾਂ ਵਿਚ ਮੋਹਲੇਧਾਰ ਮੀਂਹ ਕਾਰਨ ਯਮੁਨਾ ਦੇ ਪਾਣੀ ਦਾ ਪੱਧਰ ਰਿਕਾਰਡ ਪੱਧਰ ਤੱਕ ਪਹੁੰਚ ਗਿਆ। ਨਦੀ ਦਾ ਪਾਣੀ ਵੀਰਵਾਰ ਨੂੰ 208.66 ਮੀਟਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਸੀ। ਇਸ ਨੇ ਸਤੰਬਰ 1978 ਵਿਚ 207.49 ਮੀਟਰ ਦੇ ਸਭ ਤੋਂ ਵੱਧ ਪਾਣੀ ਦੇ ਪੱਧਰ ਦੇ ਰਿਕਾਰਡ ਨੂੰ ਤੋੜ ਦਿੱਤਾ ਸੀ।
 


Tanu

Content Editor

Related News