ਗਲਤ ਆਪਰੇਸ਼ਨ ਦੇ ਬਾਅਦ ਨਵਜਾਤ ਦੀ ਮੌਤ
Tuesday, Nov 21, 2017 - 12:51 PM (IST)

ਲਖਨਊ— ਲਖਨਊ ਸਥਿਤ ਡਾ.ਰਾਮ ਮਨੋਹਰ ਲੋਹੀਆ ਹਸਪਤਾਲ ਦੇ ਮਹਿਲਾ ਵਿਭਾਗ ਦੇ ਡਾਕਟਰਾਂ ਦੀ ਇਕ ਹੋਰ ਲਾਪਰਵਾਹੀ ਸਾਹਮਣੇ ਆਈ ਹੈ। ਜਿੱਥੇ ਪੀੜਤ ਔਰਤ ਦਾ ਦੋਸ਼ ਹੈ ਕਿ ਗਲਤ ਆਪਰੇਸ਼ਨ ਕਾਰਨ ਉਸ ਨੂੰ 10 ਦਿਨ ਤੋਂ ਪਿਸ਼ਾਬ ਨਹੀਂ ਆਇਆ ਅਤੇ ਡਿਲੀਵਰੀ ਦੇ ਬਾਅਦ ਹੀ ਬੱਚੇ ਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਜਦੋਂ ਸਮੱਸਿਆ ਦਾ ਕਾਰਨ ਜਾਣਨਾ ਚਾਹਿਆ ਤਾਂ ਡਾਕਟਰਾਂ ਨੇ ਫਟਕਾਰ ਲਗਾ ਕੇ ਭੱਜਾ ਦਿੱਤਾ।
ਸੀਤਾਪੁਰ ਦੇ ਮਹਿਮੂਦਾਬਾਦ ਤੋਂ ਆਏ ਮੋਹਮੰਦ ਇਸਲਾਮ ਆਪਣੀ ਪਤਨੀ ਕਾਜਿਮਾ ਖਾਤੂਨ ਨੂੰ ਡਿਲੀਵਰੀ ਲਈ 11 ਨਵੰਬਰ ਨੂੰ ਲੋਹੀਆ ਹਸਪਤਾਲ ਦੇ ਮਹਿਲਾ ਵਿਭਾਗ ਲਿਆਇਆ ਸੀ। ਡਿਲੀਵਰੀ ਦੇ ਬਾਅਦ ਕਾਜਿਮਾ ਨੂੰ ਬੇਟੀ ਹੋਈ ਪਰ ਉਸ ਦੀ ਮੌਤ ਹੋ ਗਈ। ਇਕ ਹੋਰ ਬੱਚੇ ਦੀ ਮੌਤ ਦੇ ਦੁੱਖ ਨਾਲ ਪਰਿਵਾਰ ਬਾਹਰ ਆਉਂਦਾ ਕਿ ਪਤਾ ਚੱਲਿਆ ਕਿ ਪਿਸ਼ਾਬ ਨਹੀਂ ਆ ਰਿਹਾ ਹੈ। ਡਾਕਟਰਾਂ ਦਾ ਰਵੱਈਆ ਬਹੁਤ ਸੰਵਦੇਨਹੀਨ ਹੋਣ ਦੇ ਚੱਲਦੇ 10 ਦਿਨ ਬੀਤ ਜਾਣ ਦੇ ਬਾਅਦ ਵੀ ਔਰਤ ਦੀ ਸਥਿਤੀ ਪਹਿਲੇ ਵਰਗੀ ਹੀ ਹੈ ਅਤੇ ਲੋਹੀਆ ਹਸਪਤਾਲ ਦੀ ਮਹਿਲਾ ਡਾਕਟਰਾਂ ਦਾ ਵੀ ਰਵੱਈਆ ਵੀ ਖਰਾਬ ਹੈ। ਪ੍ਰਸ਼ਾਸਨ ਦੇ ਸਖ਼ਤ ਨਿਰਦੇਸ਼ਾਂ ਦੇ ਬਾਅਦ ਵੀ ਸਿਹਤ ਵਿਭਾਗ ਲਾਪਰਵਾਹੀਆਂ ਕਰਨ ਤੋਂ ਮੁੜ ਨਹੀਂ ਰਿਹਾ ਹੈ।