ਰਿਕਸ਼ੇ ਵਾਲੇ ਦੇ ਬੇਟੇ ਨੇ ਲਿਖ ਦਿੱਤੀ ਸਫਲਤਾ ਦੀ ਨਵੀਂ ਮਿਸਾਲ

06/28/2017 5:32:57 PM

ਕੇਂਦਰਪਾੜਾ— ਗਰੀਬੀ ਦੇ ਬਾਵਜੂਦ ਸਫਲਤਾ ਦੀ ਇਕ ਨਵੀਂ ਮਿਸਾਲ ਲਿਖਣ ਵਾਲੇ ਨੌਜਵਾਨਾਂ ਦੀ ਸੂਚੀ 'ਚ ਇਕ ਰਿਕਸ਼ਾ ਚਾਲਕ ਦੇ ਬੇਟੇ ਨੇ ਆਪਣਾ ਨਾਂ ਦਰਜ ਕਰਵਾਇਆ ਹੈ ਅਤੇ ਡਾਕਟਰੀ ਕਾਲਜਾਂ 'ਚ ਨਾਮਜ਼ਦ ਲਈ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ। ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ 24 ਸਾਲਾ ਸ਼ੇਖ ਸਹਿਜਾਨ ਹੁਸੈਨ ਦੇ ਪਿਤਾ ਰਿਕਸ਼ਾ ਚਲਾਉਂਦੇ ਹਨ। ਸ਼ੇਖ ਨੇ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਹ ਰਾਜ 'ਚ ਕਿਸੇ ਵੀ ਸਰਕਾਰੀ ਡਾਕਟਰੀ ਕਾਲਜਾਂ 'ਚ ਨਾਮਜ਼ਦ ਦੇ ਯੋਗ ਹੋ ਗਏ ਹਨ।
ਸਹਿਜਾਨ ਦੇ ਪਿਤਾ ਸ਼ੇਖ ਅਬੁਤਲਿਬ ਨੇ ਦੱਸਿਆ, ਸਹਿਜਾਨ ਮੇਰੇ ਤਿੰਨ ਬੇਟਿਆਂ 'ਚ ਸਭ ਤੋਂ ਛੋਟਾ ਹੈ। ਮੇਰੀ ਕੇਂਦਰਪਾੜਾ 'ਚ ਸਾਈਕਲ ਮੁਰੰਮਤ ਦੀ ਇਕ ਦੁਕਾਨ ਸੀ। 1999 ਚੱਕਰਵਾਤ 'ਚ ਦੁਕਾਨ ਨੁਕਸਾਨੀ ਗਈ। ਕੋਈ ਦੂਜਾ ਬਦਲ ਨਾ ਦੇਖ ਕੇ ਮੈਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਰਿਕਸ਼ਾ ਚਲਾਉਣ ਦਾ ਫੈਸਲਾ ਲਿਆ। ਮਸ਼ੀਨੀਕ੍ਰਿਤ ਆਟੋ ਰਿਕਸ਼ਾ ਲੋਕਪ੍ਰਿਯ ਹੋ ਰਿਹਾ ਹੈ, ਅਜਿਹੇ 'ਚ ਰਿਕਸ਼ਾ ਚਲਾਉਣ ਦਾ ਕੰਮ ਮੰਦਾ ਹੋ ਗਿਆ ਹੈ। ਮੈਂ ਰਿਕਸ਼ਾ ਚਲਾਉਣਾ ਬੰਦ ਕਰ ਦਿੱਤਾ। ਸਹਿਜਾਨ ਨੇ ਦੱਸਿਆ ਸਕੂਲ ਅਤੇ ਕਾਲਜ 'ਚ ਅਕਾਦਮਿਕ (ਪੜ੍ਹਾਈ) ਰੂਪ ਨਾਲ ਮੇਰਾ ਕਰੀਅਰ ਚੰਗਾ ਨਹੀਂ ਸੀ। ਮੈਂ ਕੇਂਦਰਪਾੜਾ ਸਰਕਾਰੀ ਉੱਚ ਸਕੂਲ ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਅਤੇ ਕੇਂਦਰਪਾੜਾ ਯੂਨੀਵਰਸਿਟੀ ਤੋਂ ਭੌਤਿਕ ਗਰੈਜ਼ੂਏਸ਼ਨ 'ਚ ਪਹਿਲੀ ਸ਼੍ਰੇਣੀ ਤੋਂ ਪ੍ਰੀਖਿਆ ਪਾਸ ਕੀਤੀ।


Related News