ਸ਼ਹੀਦਾਂ ’ਤੇ ਸਵਾਲ ਉਠਾਉਣ ਨੂੰ ਲੈ ਕੇ ਲੇਖਿਕਾ ਦੇਸ਼ ਧ੍ਰੋਹ ਦੇ ਦੋਸ਼ਾਂ ’ਚ ਗ੍ਰਿਫ਼ਤਾਰ

Thursday, Apr 08, 2021 - 04:03 AM (IST)

ਗੁਹਾਟੀ - ਸੋਸ਼ਲ ਮੀਡੀਆ ’ਤੇ ਸ਼ਹੀਦਾਂ ਦੇ ਖ਼ਿਲਾਫ਼ ਵਿਵਾਦਤ ਟਿੱਪਣੀ ਕਰਨ ਦੇ ਦੋਸ਼ ’ਚ ਆਸਾਮ ਪੁਲਸ ਨੇ ਗੁਹਾਟੀ ਲੇਖਿਕਾ ਰੇਖਾ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਹਾਟੀ ਪੁਲਸ ਕਮਿਸ਼ਨਰ ਮੁੰਨਾ ਪ੍ਰਸਾਦ ਗੁਪਤਾ ਨੇ ਕਿਹਾ ਕਿ 48 ਸਾਲਾ ਅਸਮੀ ਲੇਖਿਕਾ ਨੂੰ ਮੰਗਲਵਾਰ ਨੂੰ ਛੱਤੀਸਗੜ੍ਹ ’ਚ ਨਕਸਲੀ ਹਮਲੇ ’ਚ 22 ਸੁਰੱਖਿਆ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਇਸ ਘਟਨਾ ਨਾਲ ਸਬੰਧਤ ਫੇਸਬੁੱਕ ਪੋਸਟ ਲਈ ਦੇਸ਼ ਧ੍ਰੋਹ ਸਮੇਤ ਵੱਖ=ਵੱਖ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਗੁਪਤਾ ਨੇ ਦਸਿਆ ਕਿ ਨਿਆਂਇਕ ਹਿਰਾਸਤ ਦੀ ਮੰਗ ਕਰਦੇ ਹੋਏ ਰੇਖਾ ਸ਼ਰਮਾ ਨੂੰ ਛੇਤੀ ਹੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕੋਰੋਨਾ ਕਾਰਨ ਇਸ ਸੂਬੇ 'ਚ ਅਗਲੇ ਤਿੰਨ ਮਹੀਨਿਆਂ ਤੱਕ 5 ਦਿਨ ਖੁੱਲ੍ਹਣਗੇ ਦਫ਼ਤਰ

ਰੇਖਾ ਨੂੰ ਦੋ ਵਕੀਲਾਂ ਉੱਮੀ ਡੇਕਾ ਬਰੂਆ ਅਤੇ ਕੰਗਨਾ ਗੋਸਵਾਮੀ ਵੱਲੋਂ ਇਕ ਐੱਫ. ਆਈ. ਆਰ. ਦਰਜ ਕਰਾਏ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਇਕ ਹੋਰ ਪੁਲਸ ਅਧਿਕਾਰੀ ਨੇ ਕਿਹਾ ਕਿ ਰੇਖਾ ਨੂੰ ਦਿਸਪੁਰ ਪੁਲਸ ਨੇ ਤਲਬ ਕੀਤਾ ਸੀ ਅਤੇ ਕੁਝ ਸਮੇਂ ਤਕ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਧ੍ਰੋਹ, ਸੂਚਨਾ ਤਕਨੀਕ ਐਕਟ ਦੀ ਉਲੰਘਣਾ ਅਤੇ ਭਾਰਤੀ ਦੰਡਾਵਲੀ ਦੀਆਂ ਹੋਰ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News