ਮੁੜ ਸਿਆਸੀ ਅਖਾੜੇ ''ਚ ਉਤਰੇ ਪਹਿਲਵਾਨ ਯੋਗੇਸ਼ਵਰ ਦੱਤ, ਬੀਜੇਪੀ ਨੇ ਦਿੱਤਾ ਟਿਕਟ

Friday, Oct 16, 2020 - 12:45 AM (IST)

ਮੁੜ ਸਿਆਸੀ ਅਖਾੜੇ ''ਚ ਉਤਰੇ ਪਹਿਲਵਾਨ ਯੋਗੇਸ਼ਵਰ ਦੱਤ, ਬੀਜੇਪੀ ਨੇ ਦਿੱਤਾ ਟਿਕਟ

ਨਵੀਂ ਦਿੱਲੀ : ਬਿਹਾਰ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਹਰਿਆਣਾ ਦੀ ਬਰੋਦਾ ਵਿਧਾਨ ਸਭਾ ਸੀਟ 'ਤੇ ਉਪ ਚੋਣਾਂ ਵੀ ਹੋਣੀਆਂ ਹਨ। ਜਿਸ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਪਹਿਲਵਾਨ ਯੋਗੇਸ਼ਵਰ ਦੱਤ ਨੂੰ ਮੈਦਾਨ 'ਚ ਉਤਾਰਿਆ ਹੈ। ਇਸ ਸੀਟ 'ਤੇ 3 ਨਵੰਬਰ ਨੂੰ ਵੋਟਾਂ ਹੋਣੀਆਂ ਹਨ, ਜਦੋਂ ਕਿ 16 ਅਕਤੂਬਰ ਨਾਮਜ਼ਦਗੀ ਦੀ ਆਖ਼ਰੀ ਤਾਰੀਖ਼ ਹੈ। ਯੋਗੇਸ਼ਵਰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹਨ, ਨਾਲ ਹੀ ਉਨ੍ਹਾਂ ਤੋਂ ਹਰਿਆਣਾ ਦੇ ਨੌਜਵਾਨ ਕਾਫ਼ੀ ਪ੍ਰਭਾਵਿਤ ਵੀ ਹੁੰਦੇ ਹਨ। ਅਜਿਹੇ 'ਚ ਉਹ ਵਿਰੋਧੀ ਦਲਾਂ ਦੇ ਉਮੀਦਵਾਰਾਂ ਨੂੰ ਕੜੀ ਟੱਕਰ ਦੇਣਗੇ।

ਦਰਅਸਲ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਯੋਗੇਸ਼ਵਰ ਦੱਤ ਨੇ ਬੀਜੇਪੀ ਦੇ ਟਿਕਟ 'ਤੇ ਬਰੋਦਾ ਤੋਂ ਹੀ ਚੋਣਾਂ ਲੜੀਆਂ ਸਨ। ਉਸ ਦੌਰਾਨ ਉਹ ਹਾਰ ਗਏ ਸਨ ਪਰ ਉਨ੍ਹਾਂ ਦਾ ਪ੍ਰਦਰਸ਼ਨ ਕਾਫ਼ੀ ਵਦੀਆ ਸੀ। ਬਰੋਦਾ ਖੇਤਰ ਸਾਬਕਾ ਸੀ.ਐੱਮ. ਭੂਪੇਂਦਰ ਸਿੰਘ ਹੁੱਡਾ ਦੇ ਗੜ੍ਹ ਦੇ ਰੂਪ 'ਚ ਦੇਖਿਆ ਜਾਂਦਾ ਹੈ, ਇਸਦੇ ਬਾਵਜੂਦ 37726 ਵੋਟਾਂ ਦੇ ਨਾਲ ਯੋਗੇਸ਼ਵਰ ਦੂਜੇ ਨੰਬਰ 'ਤੇ ਸਨ। ਹੁਣ ਇਸ ਸੀਟ 'ਤੇ ਹੋ ਰਹੀਆਂ ਉਪ ਚੋਣਾਂ 'ਚ ਵੀ ਬੀਜੇਪੀ ਨੇ ਯੋਗੇਸ਼ਵਰ 'ਤੇ ਦਾਅ ਲਗਾਇਆ ਹੈ। ਉਹ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਆਪਣਾ ਨਾਮਜ਼ਦ ਦਾਖਲ ਕਰ ਸਕਦੇ ਹਨ।


author

Inder Prajapati

Content Editor

Related News