ਹਰਿਆਣਾ 'ਚ ਵਿਗੜੇ ਹਾਲਾਤ: ਭੀੜ ਨੇ ਥਾਣੇ ਨੂੰ ਲਾਈ ਅੱਗ, 2 ਹੋਮਗਾਰਡਾਂ ਦੀ ਮੌਤ, ਕਈ ਗੱਡੀਆਂ ਫੂਕੀਆਂ

Tuesday, Aug 01, 2023 - 02:46 AM (IST)

ਹਰਿਆਣਾ 'ਚ ਵਿਗੜੇ ਹਾਲਾਤ: ਭੀੜ ਨੇ ਥਾਣੇ ਨੂੰ ਲਾਈ ਅੱਗ, 2 ਹੋਮਗਾਰਡਾਂ ਦੀ ਮੌਤ, ਕਈ ਗੱਡੀਆਂ ਫੂਕੀਆਂ

ਨੈਸ਼ਨਲ ਡੈਸਕ: ਹਰਿਆਣਾ ਦੇ ਨੂਹ ਵਿਚ ਸੋਮਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਮਾਤਰਸ਼ਕਤੀ ਦੁਰਗਾ ਵਾਹਿਨੀ ਵੱਲੋਂ ਕੱਢੀ ਜਾ ਰਹੀ ਬ੍ਰਿਜਮੰਡਲ ਯਾਤਰਾ ਦੌਰਾਨ ਹੰਗਾਮਾ ਹੋ ਗਿਆ। ਦੋ ਧਿਰਾਂ ਵਿਚਾਲੇ ਹੋਏ ਟਕਰਾਅ ਮਗਰੋਂ ਤਿੰਨ ਦਰਜਨ ਤੋਂ ਵੱਧ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਪੁਲਸ 'ਤੇ ਵੀ ਪਥਰਾਅ ਕੀਤਾ ਗਿਆ। ਭੀੜ ਵੱਲੋਂ ਚੱਲੀ ਗੋਲ਼ੀ ਵਿਚ ਹੋਮਗਾਰਡ ਦੇ 2 ਜਵਾਨਾਂ ਦੀ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਬੱਚੇ ਕੋਲੋਂ ਪਿਓ ਦੇ ਗੋਲ਼ੀ ਲੱਗਣ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪੁਲਸ ਨੇ ਬਿਆਨ ਕੀਤਾ ਘਟਨਾ ਦਾ ਸੱਚ (ਵੀਡੀਓ)

ਹਿੰਸਾ ਵਿਚ ਕਈ ਲੋਕ ਤੇ ਪੁਲਸ ਵਾਲੇ ਜ਼ਖ਼ਮੀ ਹੋ ਗਏ। ਮੇਵਾਤ ਦੇ DSP ਸੱਜਨ ਸਿੰਘ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਹੈ। ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਅਨਿਲ ਦੇ ਢਿੱਡ ਵਿਚ ਗੋਲ਼ੀ ਲੱਗੀ ਹੈ। ਭੀੜ ਨੇ ਨੂਹ ਦੇ ਸਾਈਬਰ ਪੁਲਸ ਸਟੇਸ਼ਨ 'ਤੇ ਵੀ ਹਮਲਾ ਕੀਤਾ। ਬਦਮਾਸ਼ਾਂ ਨੇ ਪਥਰਾਅ ਕੀਤਾ ਅਤੇ ਬਾਹਰ ਖੜ੍ਹੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਹੰਗਾਮਾ ਦੇਖ ਕੇ ਪੁਲਸ ਵਾਲਿਆਂ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਮੇਵਾਤ ਦੇ ਨਗੀਨਾ ਅਤੇ ਫਿਰੋਜ਼ਪੁਰ-ਝਿਰਕਾ ਕਸਬਿਆਂ 'ਚ ਵੀ ਕਈ ਥਾਵਾਂ 'ਤੇ ਅੱਗ ਲਗਾ ਦਿੱਤੀ ਗਈ।

ਇਹ ਖ਼ਬਰ ਵੀ ਪੜ੍ਹੋ - ਪਤਨੀ ਦਾ ਵਹਿਸ਼ੀਪੁਣਾ: ਕੁਹਾੜੀ ਨਾਲ ਪਤੀ ਦੇ ਟੋਟੇ ਕਰ ਨਹਿਰ 'ਚ ਸੁੱਟੇ, ਫੜੇ ਜਾਣ 'ਤੇ ਦੱਸੀ ਇਹ ਵਜ੍ਹਾ

ਇਸ ਤੋਂ ਪਹਿਲਾਂ ਬਦਮਾਸ਼ਾਂ ਨੇ ਸਕੂਲ ਬੱਸ ਦੀ ਭੰਨਤੋੜ ਵੀ ਕੀਤੀ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਬੱਸ ਵਿਚ ਬੱਚੇ ਸਨ ਜਾਂ ਨਹੀਂ। ਬਦਮਾਸ਼ਾਂ ਨੇ ਬੱਸ ਲੁੱਟ ਲਈ ਅਤੇ ਇਸ ਨੂੰ ਢਾਹੁਣ ਲਈ ਥਾਣੇ ਦੀ ਕੰਧ ਨਾਲ ਟਕਰਾਇਆ। ਨੂੰਹ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਿਤੀ ਨਾਲ ਨਜਿੱਠਣ ਲਈ ਦੂਜੇ ਜ਼ਿਲ੍ਹਿਆਂ ਤੋਂ ਪੁਲਸ ਫੋਰਸ ਬੁਲਾ ਲਈ ਹੈ, ਉਥੇ ਹੀ ਪੂਰੇ ਜ਼ਿਲ੍ਹੇ ਵਿਚ ਧਾਰਾ 144 ਲਾਗੂ ਕਰਨ ਦੇ ਨਾਲ-ਨਾਲ 2 ਅਗਸਤ ਨੂੰ ਦੋ ਦਿਨਾਂ ਲਈ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਸੀ। ਜ਼ਿਲ੍ਹੇ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।

ਹਮਲਾਵਰ ਭੀੜ ਹੁਣ ਗੁਰੂਗ੍ਰਾਮ ਪਹੁੰਚ ਗਈ ਹੈ। ਇੱਥੇ ਸੋਹਾਣਾ ਵਿਚ ਇਕ ਗੱਡੀ ਨੂੰ ਅੱਗ ਲਗਾ ਦਿੱਤੀ ਗਈ। ਇੰਨਾ ਹੀ ਨਹੀਂ ਦੋ ਵਾਹਨਾਂ ਦੀਆਂ ਛੱਤਾਂ 'ਤੇ ਬੈਠੀਆਂ ਔਰਤਾਂ ਨੇ ਪਥਰਾਅ ਕੀਤਾ। ਹਿੰਸਾ ਸ਼ੁਰੂ ਹੁੰਦੇ ਹੀ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਗੁਰੂਗ੍ਰਾਮ ਦੇ ਡੀ.ਸੀ.ਪੀ. ਈਸਟ ਨਿਤੀਸ਼ ਅਗਰਵਾਲ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਹੁਸ਼ਿਆਰਪੁਰ ਤੋਂ ਸਾਹਮਣੇ ਆਈ ਸ਼ਰਮਨਾਕ ਘਟਨਾ, 60 ਸਾਲਾ ਬਜ਼ੁਰਗ ਨੇ ਬੱਚੀ ਦੀ ਰੋਲ਼ੀ ਪੱਤ

ਬ੍ਰਜਮੰਡਲ ਯਾਤਰਾ ਨੂਹ ਦੇ ਨਲਹਾਦ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ-ਝਿਰਕਾ ਵੱਲ ਗਈ। ਜਿਉਂ ਹੀ ਇਹ ਯਾਤਰਾ ਤਿਰੰਗਾ ਪਾਰਕ ਨੇੜੇ ਪੁੱਜੀ ਤਾਂ ਉੱਥੇ ਪਹਿਲਾਂ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਿਵੇਂ ਹੀ ਉਹ ਆਹਮੋ-ਸਾਹਮਣੇ ਹੋ ਗਏ ਤਾਂ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ ਅਤੇ ਕੁਝ ਹੀ ਸਮੇਂ ਵਿੱਚ ਪੱਥਰਬਾਜ਼ੀ ਸ਼ੁਰੂ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News