ਵੰਦੇ ਭਾਰਤ ਐਕਸਪ੍ਰੈੱਸ 'ਚ ਪਰੋਸੇ ਗਏ ਸਾਂਬਰ 'ਚ ਨਿਕਲਿਆ ਕੀੜਾ, ਯਾਤਰੀ ਨੇ ਕੀਤੀ ਸ਼ਿਕਾਇਤ

Sunday, Nov 17, 2024 - 11:45 AM (IST)

ਵੰਦੇ ਭਾਰਤ ਐਕਸਪ੍ਰੈੱਸ 'ਚ ਪਰੋਸੇ ਗਏ ਸਾਂਬਰ 'ਚ ਨਿਕਲਿਆ ਕੀੜਾ, ਯਾਤਰੀ ਨੇ ਕੀਤੀ ਸ਼ਿਕਾਇਤ

ਨਵੀਂ ਦਿੱਲੀ- ਵੰਦੇ ਭਾਰਤ ਐਕਸਪ੍ਰੈੱਸ ਨਾਲ ਜੁੜਿਆ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਟਰੇਨ 'ਚ ਯਾਤਰਾ ਦੌਰਾਨ ਇਕ ਯਾਤਰੀ ਨੂੰ ਨਾਸ਼ਤੇ ਦੇ ਰੂਪ ਵਿਚ ਪਰੋਸੇ ਗਏ ਸਾਂਬਰ ਵਿਚੋਂ ਕੀੜਾ ਨਿਕਲਿਆ। ਯਾਤਰੀ ਨੂੰ ਨਾਸ਼ਤਾ ਟਰੇਨ ਦੇ ਮਦੁਰਈ ਸਟੇਸ਼ਨ 'ਤੇ ਦਿੱਤਾ ਗਿਆ। ਮਦੁਰਈ ਸਟੇਸ਼ਨ ਤੋਂ ਰਵਾਨਾ ਹੋਣ ਦੇ ਤੁਰੰਤ ਬਾਅਦ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ। 

ਇਹ ਵੀ ਪੜ੍ਹੋ- ਔਰਤਾਂ ਦੇ ਖਾਤੇ 'ਚ ਆਉਣਗੇ 2100 ਰੁਪਏ

ਤਿਰੂਨੇਲਵੇਲੀ-ਚੇਨਈ ਐਗਮੋਰ ਵੰਦੇ ਭਾਰਤ ਐਕਸਪ੍ਰੈੱਸ ਵਿਚ ਟਰੇਨ ਨੰਬਰ 20666 'ਚ ਸਫ਼ਰ ਕਰ ਰਹੇ ਇਕ ਯਾਤਰੀ ਨੂੰ ਸ਼ਨੀਵਾਰ ਨੂੰ ਮਦੁਰਈ ਤੋਂ ਇਕ ਟਰੇਨ ਵਿਚ ਨਾਸ਼ਤੇ ਦੇ ਨਾਲ ਪਰੋਸੇ ਗਏ ਸਾਂਬਰ ਵਿਚ ਇਕ ਕੀੜਾ ਮਿਲਿਆ। ਸਾਂਬਰ ਵਿਚ ਕੀੜੇ ਪਾਏ ਜਾਣ ਦੀ ਸ਼ਿਕਾਇਤ ਕਰਨ ਤੋਂ ਬਾਅਦ ਦੱਖਣੀ ਰੇਲਵੇ ਨੇ ਇਕ ਸਪੱਸ਼ਟੀਕਰਨ ਜਾਰੀ ਕੀਤਾ। ਰੇਲਵੇ ਨੇ ਯਾਤਰੀ ਤੋਂ ਮੁਆਫੀ ਵੀ ਮੰਗੀ ਅਤੇ ਲਾਇਸੈਂਸਧਾਰਕ ਵਿਰੁੱਧ ਸਖਤ ਕਾਰਵਾਈ ਦਾ ਵਾਅਦਾ ਕੀਤਾ। ਅਧਿਕਾਰੀਆਂ ਮੁਤਾਬਕ ਆਨਬੋਰਡ ਮੈਨੇਜਰ, ਚੀਫ ਕੇਟਰਿੰਗ ਇੰਸਪੈਕਟਰ (ਸੀ. ਆਈ. ਆਰ), ਚੀਫ ਕਮਰਸ਼ੀਅਲ ਇੰਸਪੈਕਟਰ (ਸੀ. ਸੀ. ਆਈ) ਅਤੇ ਅਸਿਸਟੈਂਟ ਕਮਰਸ਼ੀਅਲ ਮੈਨੇਜਰ (ਏ. ਸੀ. ਐਮ) ਨੇ ਬ੍ਰਿੰਦਾਵਨ ਫੂਡ ਪ੍ਰੋਡਕਟਸ ਵਲੋਂ ਪ੍ਰਬੰਧਿਤ ਤਿਰੂਨੇਲਵੇਲੀ ਬੇਸ ਰਸੋਈ ਵਲੋਂ ਦਿੱਤੇ ਗਏ ਭੋਜਨ ਦਾ ਨਿਰੀਖਣ ਕੀਤਾ।

ਇਹ ਵੀ ਪੜ੍ਹੋ- ਇੰਟਰਨੈੱਟ ਸਪੀਡ ਹੋ ਜਾਵੇਗੀ ਤੇਜ਼, ਆਪਣੇ ਫੋਨ 'ਚ ਕਰੋ ਇਹ ਸੈਟਿੰਗ

ਜਾਂਚ ਤੋਂ ਪਤਾ ਲੱਗਾ ਕਿ ਕੀਟ ਕੈਸਰੋਲ ਕੰਟੇਨਰ ਦੇ ਢੱਕਣ ਨਾਲ ਚਿਪਕਿਆ ਹੋਇਆ ਸੀ। ਅਧਿਕਾਰੀਆਂ ਨੇ ਯਾਤਰੀ ਤੋਂ ਮੁਆਫ਼ੀ ਮੰਗੀ। ਲਾਇਸੈਂਸਧਾਰੀ ਖਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਅਤੇ ਡਿੰਡੀਗੁਲ ਸਟੇਸ਼ਨ 'ਤੇ ਖਾਣੇ ਦਾ ਆਫ਼ਰ ਦਿੱਤਾ, ਜਿਸ ਨੂੰ ਗਾਹਕ ਨੇ ਨਾ-ਮਨਜ਼ੂਰ ਕਰ ਦਿੱਤਾ। ਦੂਸ਼ਿਤ ਭੋਜਨ ਦਾ ਪੈਕੇਟ ਡਿੰਡੀਗੁਲ ਹੈਲਥ ਇੰਸਪੈਕਟਰ ਨੂੰ ਗੁਣਵੱਤਾ ਦਾ ਭਰੋਸਾ ਦੇਣ ਲਈ ਦਿੱਤਾ ਗਿਆ। ਇਸ ਤੋਂ ਬਾਅਦ ਬਾਕੀ ਦੇ ਖਾਣੇ ਦੀ ਵੀ ਜਾਂਚ ਕੀਤੀ ਗਈ ਤਾਂ ਟੈਸਟ ਤੋਂ ਪਤਾ ਲੱਗਾ ਕਿ ਬਾਕੀ ਖਾਣੇ 'ਚ ਕੋਈ ਸਮੱਸਿਆ ਨਹੀਂ ਹੈ।

ਇਹ ਵੀ ਪੜ੍ਹੋ-  ਚਰਚਾ 'ਚ ਆਰਮੀ ਕੈਪਟਨ ਦਾ ਵਿਆਹ, ਸ਼ਗਨ 'ਚ ਲਿਆ ਇਕ ਰੁਪਇਆ

50,000 ਰੁਪਏ ਦਾ ਜੁਰਮਾਨਾ ਲਾਇਆ ਗਿਆ

ਰੇਲਵੇ ਨੇ ਕਿਹਾ ਕਿ ਲਾਪਰਵਾਹੀ ਲਈ ਬ੍ਰਿੰਦਾਵਨ ਫੂਡ ਪ੍ਰੋਡਕਟਸ 'ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਅਗਲੇਰੀ ਕਾਰਵਾਈ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਰੇਲਵੇ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਦੂਸ਼ਿਤ ਭੋਜਨ ਨਾਲ ਜੁੜੀਆਂ ਸਾਰੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਿਹਾ ਹੈ। ਇਸ ਤੋਂ ਇਲਾਵਾ ਰੇਲਵੇ ਨੇ ਯਾਤਰੀਆਂ ਨੂੰ ਮਿਆਰੀ ਭੋਜਨ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਭੋਜਨ ਦੇ ਮਿਆਰਾਂ ਦੀ ਨਿਗਰਾਨੀ ਕਰਨ ਲਈ ਨਿਯਮਤ ਜਾਂਚ ਕੀਤੀ। 
 


author

Tanu

Content Editor

Related News