ਦੁਨੀਆ ਭਾਰਤ ਨੂੰ ਭਰੋਸੇਮੰਦ ਤੇ ਉੱਭਰਦੇ ਭਾਗੀਦਾਰ ਦੇ ਰੂਪ 'ਚ ਵੇਖਦੀ ਹੈ: ਪੀ.ਐੱਮ. ਮੋਦੀ
Saturday, Dec 05, 2020 - 12:41 AM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਦੇ ਚੁਣੌਤੀ ਭਰਪੂਰ ਸਮੇਂ ਵਿੱਚ ਵੀ ਭਾਰਤ ਵਿੱਚ ਰਿਕਾਰਡ ਨਿਵੇਸ਼ ਹੋਇਆ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਦੁਨੀਆ ਭਾਰਤ ਨੂੰ ਇੱਕ ਭਰੋਸੇਮੰਦ ਅਤੇ ਉਭੱਰਦੇ ਹੋਏ ਭਾਗੀਦਾਰ ਦੇ ਰੂਪ ਵਿੱਚ ਦੇਖਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈ.ਆਈ.ਟੀ. 2020 ਗਲੋਬਲ ਸਮਿਟ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੁਧਾਰ ਕਰਨ, ਕੰਮ ਕਰਨ ਅਤੇ ਬਦਲਾਅ ਕਰਨ ਦੇ ਸਿੱਧਾਂਤ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ।
ਕੰਗਨਾ ਦੇ ਬਿਆਨਾਂ ਤੋਂ ਭੜਕੀ ਸਵਰਾ ਭਾਸਕਰ, 'ਇਨ੍ਹਾਂ ਦਾ ਕੰਮ ਜ਼ਹਿਰ ਫੈਲਾਉਣਾ, ਏਜੰਡਾ ਤੋਂ ਪ੍ਰੇਰਿਤ'
ਉਨ੍ਹਾਂ ਕਿਹਾ, ਕੋਈ ਵੀ ਖੇਤਰ ਸੁਧਾਰਾਂ ਤੋਂ ਵਾਂਝਾ ਨਹੀਂ ਰਿਹਾ ਹੈ। ਖੇਤੀਬਾੜੀ, ਪ੍ਰਮਾਣੁ ਊਰਜਾ, ਰੱਖਿਆ, ਸਿੱਖਿਆ, ਸਿਹਤ ਸੇਵਾ, ਬੁਨਿਆਦੀ ਢਾਂਚਾ, ਵਿੱਤ, ਬੈਂਕਿੰਗ ਅਤੇ ਇਹ ਸੂਚੀ ਜਾਰੀ ਹੈ। 44 ਕੇਂਦਰੀ ਕਾਨੂੰਨਾਂ ਨੂੰ ਸਿਰਫ ਚਾਰ ਕੋਡਾਂ ਵਿੱਚ ਸ਼ਾਮਲ ਕਰਦੇ ਹੋਏ ਅਸੀਂ ਕਿਰਤ ਖੇਤਰ ਵਿੱਚ ਵਿਆਪਕ ਸੁਧਾਰ ਲਿਆਂਦੇ ਹਨ।
ਜੀ.ਐੱਚ.ਐੱਮ.ਸੀ. 2020 ਨਤੀਜਿਆਂ 'ਤੇ ਬੋਲੇ ਓਵੈਸੀ, ਸਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।