ਭਾਰਤ ''ਚ ਬਣੇਗੀ ਦੁਨੀਆ ਦੀ ਸਭ ਤੋਂ ਵੱਡੀ ਕੋਰੋਨਾ ਟੈਸਟਿੰਗ ਲੈਬ
Friday, May 29, 2020 - 03:34 PM (IST)

ਨਵੀਂ ਦਿੱਲੀ (ਵਾਰਤਾ)-ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ) ਦੇ ਸਾਬਕਾ ਵਿਦਿਆਰਥੀ ਨੇ ਕੋਰੋਨਾ ਮਹਾਮਾਰੀ ਦੇ ਪੀੜਤਾਂ ਦੀ ਜਾਂਚ ਲਈ ਦੁਨੀਆ ਦੀ ਸਭ ਤੋਂ ਵੱਡੀ ਟੈਸਟਿੰਗ ਲੈਬ ਬਣਾਉਣ ਦਾ ਫੈਸਲਾ ਕੀਤਾ ਹੈ। ਆਈ.ਟੀ.ਆਈ ਐਲੂਮਨੀ ਕੌਂਸਲ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਮੁੰਬਈ 'ਚ ਕੋਰੋਨਾ ਦੀ ਜਾਂਚ ਲਈ ਇਕ ਮੇਗਾ ਲੈਬ ਬਣਾਉਣਗੇ, ਜਿਸ ਰਾਹੀਂ ਹਰ ਮਹੀਨੇ ਕਰੋੜਾਂ ਲੋਕਾਂ ਦਾ ਟੈਸਟ ਹੋਵੇਗਾ। ਕੌਂਸਲ ਦੇ ਪ੍ਰਧਾਨ ਰਵੀਸ਼ਰਮਾ ਨੇ ਦੱਸਿਆ ਹੈ ਕਿ ਦੁਨੀਆ 'ਚ ਕੋਰੋਨਾ ਦਾ ਟੀਕਾ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਪਰ ਕੌਂਸਲ ਦੇ ਵਾਇਰਸ ਵਿਗਿਆਨੀਆਂ ਅਤੇ ਮਾਹਰਾਂ ਨਾਲ ਸੰਪਰਕ ਕਰ ਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਮੁੰਬਈ 'ਚ ਇਕ ਵਿਸ਼ਾਲ ਲੈਬ ਬਣਾਈ ਜਾਵੇ।
ਇਸ ਦੇ ਲਈ ਗਲੋਬਲੀ ਪਾਰਟਨਰਾਂ ਦੀ ਖੋਜ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਆਈ.ਆਈ.ਟੀ ਦੇ ਲਗਭਗ 1 ਹਜ਼ਾਰ ਸਾਬਕਾ ਵਿਦਿਆਰਥੀ ਦੁਨੀਆ ਭਰ 'ਚ ਆਪਣੇ ਪੱਧਰ 'ਤੇ ਯਤਨ ਕਰ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ 'ਚ ਲੱਗੇ ਹਨ। ਇਸ ਲੈਬ 'ਚ ਰੋਬੋਟ ਤਕਨਾਲੋਜੀ ਦੀ ਵੀ ਵਰਤੋਂ ਹੋਵੇਗੀ। ਇਸ ਲੈਬ 'ਚ ਆਉਣ ਵਾਲੇ ਸਮੇਂ ਦੌਰਾਨ 10 ਕਰੋੜ ਲੋਕਾਂ ਦਾ ਹਰ ਮਹੀਨੇ ਟੈਸਟ ਦੀ ਸਹੂਲਤ ਵਿਕਸਿਤ ਹੋਵੇਗੀ।