ਵਿਸ਼ਵ ਮਧੂਮੱਖੀ ਦਿਵਸ ਦਾ ਰਾਸ਼ਟਰੀ ਪ੍ਰੋਗਰਾਮ ਅੱਜ ਗੁਜਰਾਤ ’ਚ, ਖੇਤੀ ਮੰਤਰੀ ਤੋਮਰ ਕਰਨਗੇ ਸ਼ੁੱਭ ਆਰੰਭ

05/20/2022 11:44:47 AM

ਨਵੀਂ ਦਿੱਲੀ/ਅਹਿਮਦਾਬਾਦ– ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰਾਲਾ 20 ਮਈ ਨੂੰ ਵਿਸ਼ਵ ਮਧੂਮੱਖੀ ਦਿਵਸ ’ਤੇ ਗ੍ਰਬਿੰਗ ਰਾਸ਼ਟਰੀ ਪ੍ਰੋਗਰਾਮ ਦਾ ਆਯੋਜਨ ਟੈਂਟ ਸਿਟੀ-2, ਏਕਤਾ ਨਗਰ, ਨਰਮਦਾ, ਗੁਜਰਾਤ ’ਚ ਕਰ ਰਿਹਾ ਹੈ। ਇਸ ਦਾ ਸ਼ੁੱਭ ਆਰੰਭ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਕਰਨਗੇ।

ਇਸ ਮੌਕੇ ਤੋਮਰ 5 ਸੂਬਿਆਂ ’ਚ 7 ਜਗ੍ਹਾ ਸਥਾਪਿਤ ਕੀਤੀ ਗਈ ਹਨੀ ਟੈਸਟਿੰਗ ਲੈਬ ਐਂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ ਵੀ ਕਰਨਗੇ। ਇਸ ਆਯੋਜਨ ਦਾ ਮੁੱਖ ਉਦੇਸ਼ ਮਧੂਮੱਖੀ ਪਾਲਣ ਨੂੰ ਉਤਸ਼ਾਹ ਦਿੰਦਿਆਂ ਦੇਸ਼ ਦੇ ਛੋਟੇ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਹੈ, ਜਿਨ੍ਹਾਂ ਦੀ ਤਰੱਕੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਸ਼ਲ ਅਗਵਾਈ ’ਚ ਕੇਂਦਰ ਸਰਕਾਰ ਵਚਨਬੱਧ ਹੈ।

ਲੋਕਾਂ ਨੂੰ ਤੰਦਰੁਸਤ ਰੱਖਣ ’ਤੇ ਇਸ ਸੰਦਰਭ ’ਚ ਵੱਖ-ਵੱਖ ਚੁਣੌਤੀਆਂ ਦਾ ਹੱਲ ਕਰਨ ’ਚ ਮਧੂਮੱਖੀਆਂ ਤੇ ਹੋਰ ਪੋਲੀਨੇਟਰਸ ਦੀ ਮਹੱਤਵਪੂਰਣ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੰਯੁਕਤ ਰਾਸ਼ਟਰ ਮਹਾਸਭਾ ਨੇ 20 ਮਈ ਨੂੰ ਵਿਸ਼ਵ ਸੰਸਾਰ ਮਧੂਮੱਖੀ ਦਿਵਸ ਦੇ ਰੂਪ ’ਚ ਐਲਾਨ ਕੀਤਾ ਹੈ।


Rakesh

Content Editor

Related News