ਅਯੁੱਧਿਆ ''ਚ ਜਗਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਦੀਵਾ, 7.5 ਕਰੋੜ ਦੱਸੀ ਜਾ ਰਹੀ ਕੀਮਤ
Saturday, Jan 20, 2024 - 11:48 AM (IST)
ਅਯੁੱਧਿਆ- ਅਯੁੱਧਿਆ 'ਚ 22 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ। ਮੰਦਰ ਦੇ ਗਰਭ ਗ੍ਰਹਿ 'ਚ ਰਾਮਲੱਲਾ ਵਿਰਾਜਮਾਨ ਹੋ ਚੁੱਕੇ ਹੈ। ਉੱਥੇ ਹੀ ਇਸ ਵਿਚ ਅਯੁੱਧਿਆ 'ਚ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਵੀ ਬਾਲ ਦਿੱਤਾ ਗਿਆ ਹੈ। ਲਗਭਗ 300 ਫੁੱਟ ਦਾ ਇਹ ਦੀਵਾ 1008 ਟਨ ਮਿੱਟੀ ਨਾਲ ਬਣਿਆ ਹੈ। ਇੰਨਾ ਹੀ ਨਹੀਂ, ਇਸ ਦੀਵੇ ਨੂੰ ਲਗਾਤਾਰ ਜਗਾਏ ਰੱਖਣ 'ਚ 21 ਹਜ਼ਾਰ ਲੀਟਰ ਤੋਂ ਵੱਧ ਤੇਲ ਦੀ ਵਰਤੋਂ ਕੀਤੀ ਜਾਵੇਗੀ। ਇਸ ਦੀ ਕੀਮਤ 7.5 ਕਰੋੜ ਦੱਸੀ ਜਾ ਰਹੀ ਹੈ।
ਇਸ ਵਿਸ਼ਾਲ ਦੀਵੇ ਨੂੰ ਤਿਆਰ ਕਰਵਾਉਣ ਵਾਲੇ ਪਰਮਹੰਸ ਆਚਾਰੀਆ ਨੇ ਦੱਸਿਆ,''ਇਸ ਦੀਵੇ ਨੂੰ ਤਿਆਰ ਕਰਨ 'ਚ ਦੇਸ਼ ਭਰ ਦੇ ਵੱਖ-ਵੱਖ ਸਥਾਨਾਂ ਦੀ ਮਿੱਟੀ, ਪਾਣੀ ਅਤੇ ਗਾਂ ਦੇ ਘਿਓ ਦੀ ਵਰਤੋਂ ਕੀਤੀ ਗਈ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਹੈ। ਉਨ੍ਹਾਂ ਕਿਹਾ,''ਇਹ ਕੋਈ ਆਮ ਦੀਵਾ ਨਹੀਂ ਹੈ। ਇਸ ਨੂੰ ਤਿਆਰ ਕਰਨ 'ਚ 108 ਟੀਮਾਂ ਨੇ ਇਕ ਸਾਲ ਤੱਕ ਮਿਹਨਤ ਕੀਤੀ ਹੈ। ਇਸ ਦੀਵੇ ਨੂੰ ਪੂਰਾ ਕਰਨਾ ਸੌਖਾ ਕੰਮ ਨਹੀਂ ਸੀ। ਇਹ ਦੀਵਾ ਦੁਨੀਆ ਦੀ ਸਭ ਤੋਂ ਵੱਡੀ ਦੀਵਾਲੀ ਦਾ ਪ੍ਰਤੀਕ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8