ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਬਣਾਏਗਾ ਭਾਰਤ ! ਹਾਸਲ ਕੀਤਾ ''ਬ੍ਰੇਕਥਰੂ'', ਛੇਤੀ ਪੂਰਾ ਹੋਵੇਗਾ ਨਿਰਮਾਣ

Tuesday, Jun 09, 2026 - 01:39 PM (IST)

ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਬਣਾਏਗਾ ਭਾਰਤ ! ਹਾਸਲ ਕੀਤਾ ''ਬ੍ਰੇਕਥਰੂ'', ਛੇਤੀ ਪੂਰਾ ਹੋਵੇਗਾ ਨਿਰਮਾਣ

ਮਿਨੀਮਾਰਗ (ਲੱਦਾਖ)- ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ 'ਚੋਂ ਇਕ ਜ਼ੋਜਿਲਾ ਸੁਰੰਗ 'ਚ ਮੰਗਲਵਾਰ ਨੂੰ ਇਕ ਧਮਾਕੇ ਤੋਂ ਬਾਅਦ ਅੰਤਿਮ 'ਬ੍ਰੇਕਥਰੂ' (ਆਰ-ਪਾਰ ਰਸਤਾ) ਪ੍ਰਾਪਤ ਕਰ ਲਿਆ ਗਿਆ। ਇਹ ਰਿਕਾਰਡ ਉੱਚਾਈ 'ਤੇ ਸਥਿਤ ਦੁਨੀਆ ਦੀ ਸਭ ਤੋਂ ਲੰਬੀ ਸਿੰਗਲ-ਟਿਊਬ, ਦੋ-ਲੇਨ ਵਾਲੀ ਸੁਰੰਗ ਹੈ ਜੋ ਹੁਣ ਮੁਕੰਮਲ ਹੋਣ ਦੇ ਕਰੀਬ ਹੈ। ਸੁਰੰਗ ਦੇ ਨਿਰਮਾਣ ਕੰਮ 'ਚ 'ਬ੍ਰੇਕਥਰੂ' ਉਸ ਸਥਿਤੀ ਨੂੰ ਕਹਿੰਦੇ ਹਨ, ਜਦੋਂ ਸੁਰੰਗ ਦੀ ਖੋਦਾਈ ਦੋਵਾਂ ਪਾਸਿਓਂ ਪੂਰੀ ਹੋ ਜਾਂਦੀ ਹੈ ਅਤੇ ਸੁਰੰਗ ਦੋਵੇਂ ਪਾਸੇ ਆਰ-ਪਾਰ ਲਈ ਖੁੱਲ੍ਹ ਜਾਂਦੀ ਹੈ। 

ਅਧਿਕਾਰੀਆਂ ਨੇ ਕਿਹਾ,"ਸੁਰੰਗ ਦੇ ਅੰਦਰ ਅੰਤਿਮ 2.5 ਮੀਟਰ ਦੀ ਦੂਰੀ ਨੂੰ ਸਫਲਤਾਪੂਰਵਕ ਪਾਰ ਕਰ ਲਿਆ ਗਿਆ ਹੈ।" ਇਸ ਸਫਲਤਾ ਨੇ ਕਸ਼ਮੀਰ ਘਾਟੀ ਅਤੇ ਲੱਦਾਖ ਵਿਚਕਾਰ ਹਰ ਮੌਸਮ 'ਚ ਸੰਪਰਕ (ਆਲ-ਵੈਦਰ ਕਨੈਕਟੀਵਿਟੀ) ਦੇ ਦਹਾਕਿਆਂ ਪੁਰਾਣੇ ਸੁਪਨੇ ਨੂੰ ਹਕੀਕਤ ਦੇ ਨੇੜੇ ਲਿਆ ਦਿੱਤਾ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਿਮੋਟ ਦਾ ਬਟਨ ਦਬਾ ਕੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮਿਨੀਮਾਰਗ 'ਚ ਸਥਿਤ ਸੁਰੰਗ ਦੇ ਪੂਰਬੀ ਪੋਰਟਲ ਕੋਲ 'ਬ੍ਰੇਕਥਰੂ' ਸਥਾਨ 'ਤੇ ਧਮਾਕਾ ਕੀਤਾ।

PunjabKesari

ਇਸ ਮੌਕੇ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਸਨ। ਰਾਸ਼ਟਰੀ ਰਾਜਮਾਰਗ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਫਲਤਾ ਨਿਰਧਾਰਤ ਸਮੇਂ ਤੋਂ ਛੇ ਮਹੀਨੇ ਪਹਿਲਾਂ ਪ੍ਰਾਪਤ ਹੋ ਗਈ ਹੈ। ਅਧਿਕਾਰੀਆਂ ਦੇ ਅਨੁਸਾਰ, ਸੁਰੰਗ ਦੇ ਫਰਵਰੀ 2028 'ਚ ਜਨਤਾ ਲਈ ਖੋਲ੍ਹੇ ਜਾਣ ਦੀ ਉਮੀਦ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਫਲਤਾ ਤੋਂ ਬਾਅਦ, ਸਿਵਲ ਕੰਮਾਂ 'ਚ ਹੋਰ 7-8 ਮਹੀਨੇ ਲੱਗਣਗੇ ਅਤੇ ਉਸ ਤੋਂ ਬਾਅਦ ਬਿਜਲੀ ਦਾ ਕੰਮ ਸ਼ੁਰੂ ਹੋ ਜਾਵੇਗਾ।

ਪ੍ਰਾਜੈਕਟ ਦੇ 'ਅਥਾਰਟੀ ਇੰਜੀਨੀਅਰ' ਯੂਸਫ਼ ਇਸ਼ਾਗਪੁਰ ਰਹੀਮਾਬਾਦੀ ਨੇ ਦੱਸਿਆ ਕਿ ਹੁਣ ਤੱਕ ਕੁੱਲ ਕੰਮ ਦਾ ਲਗਭਗ 85 ਫੀਸਦੀ ਪੂਰਾ ਹੋ ਚੁੱਕਾ ਹੈ। ਇਹ ਸੁਰੰਗ 9.5 ਮੀਟਰ ਚੌੜੀ, 7.57 ਮੀਟਰ ਉੱਚੀ ਅਤੇ 13.153 ਕਿਲੋਮੀਟਰ ਲੰਬੀ ਹੈ, ਜੋ ਸਮੁੰਦਰ ਤਲ ਤੋਂ ਲਗਭਗ 11,578 ਫੁੱਟ ਦੀ ਉਚਾਈ 'ਤੇ ਬਣਾਈ ਜਾ ਰਹੀ ਹੈ। ਇਹ ਘੋੜੇ ਦੀ ਨਾਲ (horseshoe) ਦੇ ਆਕਾਰ ਦੀ ਸਿੰਗਲ-ਟਿਊਬ, ਦੋ-ਲੇਨ ਵਾਲੀ ਸੜਕ ਸੁਰੰਗ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ 'ਤੇ ਸਥਿਤ, ਇਹ ਭੂ-ਰਣਨੀਤਕ ਤੌਰ 'ਤੇ ਮਹੱਤਵਪੂਰਨ ਸੁਰੰਗ ਲੱਦਾਖ ਨੂੰ ਸਾਲ ਭਰ ਸੜਕ ਸੰਪਰਕ ਪ੍ਰਦਾਨ ਕਰੇਗੀ ਅਤੇ ਪਹਿਲੇ ਦੇ 1-1.5 ਘੰਟੇ ਦੇ ਯਾਤਰਾ ਸਮੇਂ ਘਟਾ ਕੇ ਸਿਰਫ਼ 15 ਮਿੰਟ ਕਰ ਦੇਵੇਗੀ। ਚਾਲੂ ਹੋਣ ਤੋਂ ਬਾਅਦ ਇਹ ਸੁਰੰਗ ਖ਼ਤਰਨਾਕ ਜ਼ੋਜਿਲਾ ਦੱਰੇ ਜੇ ਆਰ-ਪਾਰ ਨਾਗਰਿਕਾਂ ਅਤੇ ਫ਼ੌਜ ਆਵਜਾਈ, ਦੋਵਾਂ ਨੂੰ ਸੌਖਾ ਬਣਾਏਗੀ। ਭਾਰੀ ਬਰਫ਼ਬਾਰੀ ਕਾਰਨ ਇਹ ਦੱਰਾ ਆਮ ਤੌਰ 'ਤੇ ਸਰਦੀਆਂ ਦੇ ਤਿੰਨ ਮਹੀਨਿਆਂ ਲਈ ਆਵਾਜਾਈ ਲਈ ਬੰਦ ਰਹਿੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News