ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ, ਫ਼ੈਸਲੇ 'ਤੇ ਸਰਕਾਰ ਦੀ ਮੋਹਰ

Saturday, Mar 08, 2025 - 02:49 PM (IST)

ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ, ਫ਼ੈਸਲੇ 'ਤੇ ਸਰਕਾਰ ਦੀ ਮੋਹਰ

ਨਵੀਂ ਦਿੱਲੀ- ਦਿੱਲੀ 'ਚ ਹਾਲ ਹੀ 'ਚ ਚੁਣੀ ਗਈ ਭਾਜਪਾ ਸਰਕਾਰ ਨੇ ਪਹਿਲਾ ਹੀ ਫ਼ੈਸਲਾ ਔਰਤਾਂ ਦੇ ਹੱਕ ਵਿਚ ਕਰ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਭਾਜਪਾ ਨੇ ਔਰਤਾਂ ਨੂੰ ਹਰ ਮਹੀਨੇ 2500-2500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਹ ਵਾਅਦਾ ਹੁਣ ਪੂਰਾ ਵੀ ਕਰ ਦਿੱਤਾ ਹੈ। ਅੱਜ ਯਾਨੀ ਕਿ ਸ਼ਨੀਵਾਰ ਨੂੰ ਸਰਕਾਰ ਨੇ ਐਲਾਨ ਕਰਦਿਆਂ ਦੱਸਿਆ ਕਿ ਹੁਣ ਦਿੱਲੀ ਦੀਆਂ ਔਰਤਾਂ ਦੇ ਖ਼ਾਤਿਆਂ ਵਿਚ ਹਰ ਮਹੀਨੇ 2500-2500 ਰੁਪਏ ਆਉਣਗੇ। ਸਰਕਾਰ ਨੇ ਇਸ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। 

ਇਹ ਵੀ ਪੜ੍ਹੋ- ਧਮਾਕੇ 'ਚ ਗੁਆਏ ਦੋਵੇਂ ਹੱਥ, ਮਾਲਵਿਕਾ ਦੇ ਸਾਹਸ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ

ਸਰਕਾਰ ਵਲੋਂ 'ਮਹਿਲਾ ਸਮਰਿਧੀ ਯੋਜਨਾ' ਲਾਂਚ

ਕੈਬਨਿਟ ਮੀਟਿੰਗ ਵਿਚ 'ਮਹਿਲਾ ਸਮਰਿਧੀ ਯੋਜਨਾ' ਨੂੰ ਮਨਜ਼ੂਰੀ ਦਿੱਤੀ ਗਈ। ਸਰਕਾਰ ਵਲੋਂ ਅੱਜ ਇਸ ਯੋਜਨਾ ਨੂੰ ਲਾਂਚ ਕੀਤਾ ਗਿਆ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਮੁਤਾਬਕ ਦਿੱਲੀ ਦੀਆਂ ਔਰਤਾਂ ਲਈ ਅੱਜ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ BPL ਕਾਰਡ ਧਾਰਕ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਸਰਕਾਰ ਦੀ ਪਹਿਲੀ ਤਰਜੀਹ ਹੈ ਕਿ ਗਰੀਬ ਔਰਤਾਂ ਨੂੰ ਇਸ ਦਾ ਲਾਭ ਮਿਲੇ। ਮਹਿਲਾ ਦਿਵਸ 'ਤੇ ਆਯੋਜਿਤ ਪ੍ਰੋਗਰਾਮ 'ਚ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਔਰਤਾਂ ਲਈ ਕੁਝ ਨਹੀਂ ਕੀਤਾ ਪਰ ਅਸੀਂ ਤੁਹਾਡੀਆਂ ਉਮੀਦਾਂ ਨੂੰ ਪੂਰਾ ਕਰਾਂਗੇ। ਦਿੱਲੀ ਵਿਚ ਭੈਣਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਔਰਤਾਂ ਦੇ ਸਨਮਾਨ ਦੀ ਅਣਦੇਖੀ ਕੀਤੀ ਜਾਂਦੀ ਸੀ ਪਰ ਮੋਦੀ ਸਰਕਾਰ ਨੇ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦਿੱਤਾ।

ਇਹ ਵੀ ਪੜ੍ਹੋ- ICU 'ਚੋਂ ਦੌੜ ਕੇ ਬਾਹਰ ਆਇਆ ਮਰੀਜ਼, ਬੋਲਿਆ- 'ਮੈਂ ਕੋਮਾ 'ਚ ਨਹੀਂ, ਲੁੱਟਣ ਦੀ ਸਾਜ਼ਿਸ਼ ਹੈ'

ਯੋਜਨਾ ਦਾ ਲਾਭ ਲੈਣ ਲਈ ਕੀ ਹੈ ਜ਼ਰੂਰੀ?

ਜਿਨ੍ਹਾਂ ਔਰਤਾਂ ਨੂੰ ਇਹ ਲਾਭ ਮਿਲੇਗੀ ਉਨ੍ਹਾਂ ਦੀ ਉਮਰ 21 ਸਾਲ ਤੋਂ 60 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਇਸ ਲਈ ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਹੈ।
ਬਿਨੈਕਾਰ ਔਰਤਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਘੱਟੋ-ਘੱਟ 5 ਸਾਲ ਤੱਕ ਦਿੱਲੀ ਦਾ ਵਾਸੀ ਹੋਣਾ ਚਾਹੀਦਾ ਹੈ।
ਬਿਨੈਕਾਰ ਕੋਲ ਆਧਾਰ ਨੰਬਰ ਹੋਣਾ ਚਾਹੀਦਾ ਹੈ।
ਬਿਨੈਕਾਰ ਕੋਲ ਦਿੱਲੀ 'ਚ ਇਕ ਏਕਲ ਸੰਚਾਲਿਤ ਬੈਂਕ ਖਾਤਾ ਹੋਵੇ, ਜੋ ਆਧਾਰ ਨੰਬਰ ਨਾਲ ਜੁੜਿਆ ਹੋਵੇ।
3 ਲੱਖ ਰੁਪਏ ਪ੍ਰਤੀ ਸਾਲ ਤੱਕ ਦੀ ਆਮਦਨ ਲਈ ਖੇਤਰ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਜਾਂ ਮਾਲੀਆ ਵਿਭਾਗ ਦੇ ਕਿਸੇ ਹੋਰ ਅਧਿਕਾਰਤ ਅਧਿਕਾਰੀ ਤੋਂ ਆਮਦਨ ਸਰਟੀਫ਼ਿਕੇਟ ਜ਼ਰੂਰੀ। 

ਇਹ ਵੀ ਪੜ੍ਹੋ- ਐਂਬੂਲੈਂਸ 'ਚ ਖਤਮ ਹੋਈ ਆਕਸੀਜਨ, ਤੜਫ-ਤੜਫ ਕੇ ਕੁੜੀ ਨੇ ਤੋੜਿਆ ਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News