ਪ੍ਰਾਰਥਨਾ ਲਈ ਨਿਕਲੀਆਂ ਅਣਗਿਣਤ ਬੀਬੀਆਂ, ਤਾਂ ਪ੍ਰਕਾਸ਼ ਰਾਜ ਬੋਲੇ- 'ਗੋ ਕੋਰੋਨਾ ਗੋ...'

05/06/2021 3:44:08 AM

ਨਵੀਂ ਦਿੱਲੀ : ਗੁਜਰਾਤ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਬੀਬੀਆਂ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਧੱਜੀਆਂ ਉਡਾਉਂਦੀਆਂ ਨਜ਼ਰ ਆ ਰਹੀਆਂ ਹਨ। ਕੋਵਿਡ ਪਾਬੰਦੀਆਂ ਲਾਗੂ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਬੀਬੀਆਂ ਮੰਗਲਵਾਰ ਨੂੰ ਅਹਿਮਦਾਬਾਦ ਦੇ ਸਾਣੰਦ ਜ਼ਿਲ੍ਹੇ ਦੇ ਨਯਾਪੁਰਾ ਪਿੰਡ ਵਿੱਚ ਬਾਲਿਆਦੇਵ ਮੰਦਰ ਵਿੱਚ ਪ੍ਰਾਰਥਨਾ ਲਈ ਇਕੱਠੀਆਂ ਹੋਈਆਂ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਇਸ 'ਤੇ ਰਿਐਕਸ਼ਨ ਦੇ ਰਿਹਾ ਹੈ ਅਤੇ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਬਾਲੀਵੁੱਡ ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਰਿਐਕਸ਼ਨ ਦਿੱਤਾ ਹੈ। ਉਨ੍ਹਾਂ ਦਾ ਇਹ ਟਵੀਟ ਕਾਫੀ ਪੜ੍ਹਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਮਹਾਰਾਸ਼ਟਰ: 24 ਘੰਟੇ 'ਚ ਰਿਕਾਰਡ 920 ਲੋਕਾਂ ਦੀ ਮੌਤ, 57 ਹਜ਼ਾਰ ਤੋਂ ਵੱਧ ਨਵੇਂ ਮਾਮਲੇ

ਪ੍ਰਕਾਸ਼ ਰਾਜ ਨੇ ਬੀਬੀਆਂ ਦਾ ਵੀਡੀਓ ਟਵੀਟ ਕਰ ਲਿਖਿਆ: ਗੋ ਕੋਰੋਨਾ ਗੋ. ਕੀ ਅਸੀਂ ਕਦੇ ਨਹੀਂ ਸਿੱਖ ਸਕਦੇ। ਸਿਰਫ ਪੁੱਛ ਰਿਹਾ ਹਾਂ। ਪ੍ਰਕਾਸ਼ ਰਾਜ ਨੇ ਇਸ ਤਰ੍ਹਾਂ ਕੋਰੋਨਾ ਕਾਲ ਵਿੱਚ ਆਏ ਇਸ ਵੀਡੀਓ 'ਤੇ ਹੈਰਾਨੀ ਜਤਾਈ। ਪ੍ਰਕਾਸ਼ ਰਾਜ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਪੜ੍ਹਿਆ ਜਾ ਰਿਹਾ ਹੈ ਅਤੇ ਨਾਲ ਹੀ ਯੂਜ਼ਰਸ ਇਸ 'ਤੇ ਰਿਐਕਸ਼ਨ ਵੀ ਦੇ ਰਹੇ ਹਨ।  ਅਦਾਕਾਰ ਦੁਆਰਾ ਸ਼ੇਅਰ ਕੀਤੇ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਿਰ 'ਤੇ ਘਟ ਰੱਖ ਕੇ ਬੀਬੀਆਂ ਲੰਬੀਆਂ ਲਾਈਨਾਂ ਵਿੱਚ ਪ੍ਰਾਰਥਨਾ ਲਈ ਜਾ ਰਹੀਆਂ ਹਨ। 

ਇਹ ਵੀ ਪੜ੍ਹੋ- ਹੈਦਰਾਬਾਦ ਤੋਂ ਪਰਤੇ ਨੌਜਵਾਨ ਦੀ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਮੌਤ

ਹਾਲਾਂਕਿ ਇਸ ਮਾਮਲੇ ਵਿੱਚ ਪੁਲਸ ਪ੍ਰਸ਼ਾਸਨ ਵਲੋਂ ਕਾਰਵਾਈ ਕੀਤੀ ਗਈ ਹੈ ਅਹਿਮਦਾਬਾਦ ਦਿਹਾਤੀ ਏਰੀਆ ਦੇ ਡੀ.ਐੱਸ.ਪੀ. ਕੇਟੀ ਖੇਮਰਿਆ ਨੇ ਦੱਸਿਆ ਕਿ 23 ਲੋਕਾਂ 'ਤੇ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਪਿੰਡ ਦਾ ਸਰਪੰਚ ਵੀ ਸ਼ਾਮਲ ਹੈ। ਦੱਸ ਦੇਈਏ ਕਿ ਗੁਜਰਾਤ ਸਮੇਤ ਪੂਰਾ ਦੇਸ਼ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਭਾਰਤ ਵਿੱਚ ਰੋਜ਼ਾਨਾ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਤ ਇਹ ਹਨ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਆਏ ਜ਼ਬਰਦਸਤ ਉਛਾਲ ਕਾਰਨ ਜ਼ਿਆਦਾਤਰ ਹਸ‍ਪਤਾਲ ਬੈੱਡ, ਦਵਾਈਆਂ ਅਤੇ ਆਕ‍ਸੀਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।

 ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News