ਮਹਿਲਾ ਸਿਪਾਹੀ ਦੇ ਪਤੀ ਦੀ ਘਿਨੌਣੀ ਕਰਤੂਤ, ਮਕਾਨ ਮਾਲਕਿਨ ਸਮੇਤ 2 ਮਾਸੂਮਾਂ ਨੂੰ ਜਿਊਂਦੇ ਸਾੜਿਆ
Monday, Mar 01, 2021 - 01:23 PM (IST)
ਕਾਨਪੁਰ- ਉੱਤਰ ਪ੍ਰਦੇਸ਼ 'ਚ ਕਾਨਪੁਰ ਦੇਹਾਤ ਦੇ ਅਕਬਰਪੁਰ ਦੇ ਨਹਿਰੂ ਨਗਰ 'ਚ ਕਿਰਾਏਦਾਰ ਸਿਪਾਹੀ ਦੇ ਪਤੀ ਨੇ ਮਕਾਨ ਮਾਲਕ ਸਭਾਸਦ ਦੀ ਪਤਨੀ ਅਤੇ ਉਸ ਦੇ 2 ਬੱਚਿਆਂ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ। ਪੁਲਸ ਸੁਪਰਡੈਂਟ ਕੇਸ਼ਵ ਕੁਮਾਰ ਨੇ ਕਿਹਾ ਕਿ ਨੇੜੇ-ਤੇੜੇ ਦੇ ਲੋਕਾਂ ਨੇ ਜਲਦੀ 'ਚ ਅੱਗ ਬੁਝਾਈ ਅਤੇ ਦੌੜਨ ਦੀ ਕੋਸ਼ਿਸ਼ ਕਰ ਰਹੇ ਦੋਸ਼ੀ ਦਾ ਪਿੱਛਾ ਕੀਤਾ। ਇਸ ਵਿਚ ਉਹ ਟਰੱਕ ਦੀ ਲਪੇਟ 'ਚ ਆ ਕੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਉੱਥੇ ਹੀ ਹਸਪਤਾਲ 'ਚ ਗੰਭੀਰ ਝੁਲਸੇ ਦੋਹਾਂ ਬੱਚਿਆਂ ਦੀ ਐਤਵਾਰ ਦੇਰ ਰਾਤ ਮੌਤ ਹੋ ਗਈ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਹੈ। ਸਭਾਸਦ ਦੀ ਪਤਨੀ ਦੀ ਹਾਲਤ ਗੰਭੀਰ ਹੈ।
ਇਹ ਵੀ ਪੜ੍ਹੋ : ਕੁੜੀ ਦੀ ਸ਼ੱਕੀ ਹਾਲਤ 'ਚ ਮੌਤ, ਨਾਰਾਜ਼ ਪਿੰਡ ਵਾਸੀਆਂ ਨੇ ਪੁਲਸ 'ਤੇ ਕੀਤੀ ਪੱਥਰਬਾਜ਼ੀ
ਅਕਬਰਪੁਰ ਕੋਤਵਾਲੀ ਕੋਲ ਨਹਿਰੂ ਨਗਰ 'ਚ ਸਭਾਸਦ ਜਿਤੇਂਦਰ ਯਾਦਵ ਪਤਨੀ ਅਰਚਨਾ, 4 ਸਾਲਾ ਧੀ ਅਕਸ਼ਿਤਾ ਅਤੇ ਡੇਢ ਸਾਲਾ ਪੁੱਤ ਹਨੂੰ ਨਾਲ ਰਹਿੰਦੇ ਹਨ। ਉਨ੍ਹਾਂ ਦੇ ਮਕਾਨ 'ਚ ਕੋਤਵਾਲੀ 'ਚ ਤਾਇਨਾਤ ਮਹਿਲਾ ਸਿਪਾਹੀ ਊਸ਼ਾ ਕਿਰਾਏਦਾਰ ਹਨ ਅਤੇ ਪਤੀ ਅਵਨੀਸ਼ ਨਾਲ ਰਹਿੰਦੀ ਹੈ। ਐਤਵਾਰ ਦੇਰ ਰਾਤ ਅਵਨੀਸ਼ ਨੇ ਮਕਾਨ ਮਾਲਕ ਦੀ ਪਤਨੀ ਅਰਚਨਾ ਅਤੇ ਦੋਵੇਂ ਬੱਚਿਆਂ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ। ਤਿੰਨਾਂ ਦੀਆਂ ਚੀਕਾਂ ਸੁਣ ਕੇ ਦੂਜੇ ਕਮਰੇ ਤੋਂ ਜਿਤੇਂਦਰ ਅਤੇ ਨੇੜੇ-ਤੇੜੇ ਲੋਕ ਵੀ ਇਕੱਠੇ ਹੋਏ। ਉਨ੍ਹਾਂ 'ਤੇ ਕੰਬਲ ਸੁੱਟ ਕੇ ਅੱਗ ਬੁਝਾਈ। ਇਸ ਵਿਚ ਦੌੜਨ ਦੀ ਕੋਸ਼ਿਸ਼ ਕਰ ਰਹੇ ਅਵਨੀਸ਼ ਨੂੰ ਲੋਕਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਦੌੜਨ ਦੀ ਕੋਸ਼ਿਸ਼ 'ਚ ਉਹ ਇਕ ਟਰੱਕ ਦੀ ਲਪੇਟ 'ਚ ਆ ਕੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਸੁਪਰਡੈਂਟ ਨੇ ਕਿਹਾ ਕਿ ਦੋਸ਼ੀ ਮਾਨਸਿਕ ਤਣਾਅ 'ਚ ਸੀ। ਉਸ ਦੀ ਪਤਨੀ ਮਹਿਲਾ ਸਿਪਾਹੀ ਤੋਂ ਵੀ ਅਕਬਰਪੁਰ ਕੋਤਵਾਲੀ 'ਚ ਪੁੱਛ-ਗਿੱਛ ਕੀਤੀ ਗਈ ਹੈ।
ਇਹ ਵੀ ਪੜ੍ਹੋ : ‘ਜੇਲ੍ਹਾਂ ’ਚੋਂ ਰਿਹਾਅ ਹੋ ਕੇ ਆਏ ਨੌਜਵਾਨ ਕਿਸਾਨਾਂ ਦਾ ਟਿਕਰੀ ਬਾਰਡਰ ’ਤੇ ਕੀਤਾ ਗਿਆ ਸਨਮਾਨ’