ਔਰਤਾਂ ਲਈ ਖ਼ਾਸ ਖ਼ਬਰ : ਦੀਵਾਲੀ ਤੋਂ ਪਹਿਲਾਂ ਖਾਤੇ ''ਚ ਆਉਣਗੇ ਇੰਨੇ ਪਾਸੇ
Saturday, Oct 11, 2025 - 03:00 PM (IST)

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੀਆਂ ਪਿਆਰੀਆਂ ਅਤੇ ਲਾਡਲੀਆਂ ਭੈਣਾਂ ਲਈ ਇਸ ਵਾਰ ਦੀ ਦੀਵਾਲੀ ਬਹੁਤ ਖ਼ਾਸ ਰਹਿਣ ਵਾਲੀ ਹੈ। ਲਾਡਲੀ ਬਹਿਨ ਯੋਜਨਾ ਦੀ 29ਵੀਂ ਕਿਸ਼ਤ ਦੇ ਪੈਸੇ ਯਾਨੀ 1500 ਰੁਪਏ ਜਲਦੀ ਉਹਨਾਂ ਦੇ ਖਾਤੇ ਵਿਚ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ। 29ਵੀਂ ਕਿਸ਼ਤ ਦੇ ਪੈਸੇ 1.26 ਕਰੋੜ ਔਰਤਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੇ ਜਾਣਗੇ। ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਪੜ੍ਹੋ ਇਹ ਵੀ : ਹੱਦ ਹੋ ਗਈ! ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ 'ਤੇ ਕਈ ਪੰਜਾਬੀ ਗਾਇਕਾਂ ਸਣੇ 150 ਤੋਂ ਵੱਧ ਫੋਨ ਚੋਰੀ
ਦੱਸ ਦੇਈਏ ਕਿ ਇਸ ਵੇਲੇ ਲਾਡਲੀ ਬਹਿਨ ਸਕੀਮ ਦੇ ਤਹਿਤ ₹1,250 ਦਿੱਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਇਹਨਾਂ ਪੈਸੇ ਵਧਾਉਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਕਿ ਇਸ ਰਕਮ ਨੂੰ ਵਧਾ ਕੇ ₹3,000 ਕੀਤਾ ਜਾਵੇਗਾ। ਇਸਦਾ ਪਹਿਲਾ ਪੜਾਅ ਇਸ ਮਹੀਨੇ ਸ਼ੁਰੂ ਹੋਣ ਵਾਲਾ ਹੈ। ਦੀਵਾਲੀ ਤੋਂ ਪਹਿਲਾਂ ਉਕਤ ਭੈਣਾਂ ਦੇ ਖਾਤਿਆਂ ਵਿਚ ₹1,500 ਆ ਸਕਦੇ ਹਨ। ਸੂਤਰਾਂ ਮੁਤਾਬਕ ਇਸਨੂੰ ਸਾਲ 2026 ਵਿੱਚ ਵਧਾ ਕੇ 2000 ਰੁਪਏ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਸਨੂੰ 2027 ਵਿੱਚ 2500 ਰੁਪਏ ਅਤੇ 2028 ਵਿੱਚ 3000 ਰੁਪਏ ਕਰ ਦਿੱਤਾ ਜਾਵੇਗਾ।
ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ
ਮੁੱਖ ਮੰਤਰੀ ਲਾਡਲੀ ਬਹਿਨ ਯੋਜਨਾ ਦੇ ਪੈਸੇ ਦੀ ਆਉਣ ਵਾਲੀ 29ਵੀਂ ਕਿਸ਼ਤ ਦੀ ਜਾਂਚ ਕਰਨ ਲਈ ਤੁਹਾਨੂੰ ਪੋਰਟਲ 'ਤੇ ਜਾਣਾ ਪਵੇਗਾ। ਜੇਕਰ ਤੁਹਾਨੂੰ ਰਕਮ ਜਾਰੀ ਹੋਣ ਤੋਂ ਬਾਅਦ ਆਪਣੇ ਮੋਬਾਈਲ ਫੋਨ 'ਤੇ ਕੋਈ ਸੁਨੇਹਾ ਨਹੀਂ ਮਿਲਦਾ, ਤਾਂ ਤੁਸੀਂ ਅਧਿਕਾਰਤ ਪੋਰਟਲ cmladlibahna.mp.gov.in 'ਤੇ ਆਪਣੀ ਅਰਜ਼ੀ ਅਤੇ ਭੁਗਤਾਨ ਸਥਿਤੀ ਦੀ ਜਾਂਚ ਕਰ ਸਕਦੇ ਹੋ।
ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।