ਔਰਤਾਂ ਦੀ ਸੁਰੱਖਿਆ ਲਈ ਦਿੱਲੀ ਸਰਕਾਰ ਕਰੇਗੀ ਅਨੋਖੀ ਸ਼ੁਰੂਆਤ

12/13/2019 6:11:15 PM

ਨਵੀਂ ਦਿੱਲੀ— ਮਹਿਲਾ ਸੁਰੱਖਿਆ ਲਈ ਦਿੱਲੀ ਸਰਕਾਰ ਨੇ ਇਕ ਅਨੋਖੀ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੇ ਅਧੀਨ ਸਕੂਲਾਂ ਅਤੇ ਕਾਲਜਾਂ 'ਚ ਮੁੰਡਿਆਂ ਨੂੰ ਸਹੁੰ ਚੁਕਾਈ ਜਾਵੇਗੀ ਕਿ ਉਹ ਔਰਤਾਂ ਨਾਲ ਗਲਤ ਵਤੀਰਾ ਨਹੀਂ ਕਰਨਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਨਾਲ ਮੁੰਡੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਣਗੇ। ਉਨ੍ਹਾਂ ਨੇ ਇਸ ਦੇ ਨਾਲ ਹੀ ਔਰਤਾਂ ਦੀ ਸੁਰੱਖਿਆ ਦੇ ਮਾਮਲੇ 'ਤੇ ਭੁੱਖ-ਹੜਤਾਲ 'ਤੇ ਬੈਠੀ ਦਿੱਲੀ ਮਹਿਲਾ ਕਮਿਸ਼ਨ ਚੀਫ ਸਵਾਤੀ ਮਾਲੀਵਾਲ ਤੋਂ ਭੁੱਖ-ਹੜਤਾਲ ਖਤਮ ਕਰਨ ਦੀ ਵੀ ਅਪੀਲ ਕੀਤੀ।

ਸਕੂਲ ਅਤੇ ਕਾਲਜ 'ਚ ਮੁੰਡਿਆਂ ਨੂੰ ਚੁਕਾਈ ਸਹੁੰ
ਕੇਜਰੀਵਾਲ ਨੇ ਕਿਹਾ,''ਔਰਤਾਂ ਵਿਰੁੱਧ ਹਿੰਸਾ 'ਚ ਵਾਧਾ ਮਾਨਸਿਕ ਦੁਰਵਿਹਾਰ ਨੂੰ ਦਿਖਾਉਂਦਾ ਹੈ। ਇਸ ਲਈ ਅਸੀਂ ਇਹ ਮੁਹਿੰਮ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਹਰ ਸਕੂਲ ਅਤੇ ਕਾਲਜ 'ਚ ਮੁੰਡਿਆਂ ਨੂੰ ਸਹੁੰ ਚੁਕਾਈ ਜਾਵੇਗੀ ਕਿ ਉਹ ਕਿਸੇ ਔਰਤ ਨਾਲ ਗਲਤ ਵਤੀਰਾ ਨਹੀਂ ਕਰਨਗੇ। ਇਹ ਮੁੰਡਿਆਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਸਮਝਣ 'ਚ ਮਦਦ ਕਰੇਗੀ।''

ਕੁੜੀਆਂ ਵੀ ਭਰਾਵਾਂ ਨੂੰ ਸਹੁੰ ਚੁਕਾਉਣਗੀਆਂ
ਮੁੱਖ ਮੰਤਰੀ ਨੇ ਕਿਹਾ,''ਸਾਰੀਆਂ ਕੁੜੀਆਂ ਨੂੰ ਕਿਹਾ ਜਾਵੇਗਾ ਕਿ ਉਹ ਆਪਣੇ ਭਰਾਵਾਂ ਨੂੰ ਕਹਿਣ ਕਿ ਉਹ ਕਦੇ ਕਿਸੇ ਔਰਤ ਨਾਲ ਗਲਤ ਵਤੀਰਾ ਨਾ ਕਰਨ ਅਤੇ ਆਪਣੇ ਭਰਾਵਾਂ ਨੂੰ ਸਹੁੰ ਚੁਕਾਉਣ। ਜੇਕਰ ਉਹ ਕੁਝ ਗਲਤ ਕਰਦਾ ਹੈ, ਉਹ ਕੁੜੀ ਆਪਣੇ ਭਰਾ ਨੂੰ ਕਹੇ ਕਿ ਮੈਂ ਤੇਰੇ ਨਾਲ ਸਾਰੇ ਰਿਸ਼ਤੇ ਖਤਮ ਕਰਦੀ ਹਾਂ।''


DIsha

Content Editor

Related News