''ਪਤੀ ਕਰੇ ਅੱਤਿਆਚਾਰ, ਉਸ ਨੂੰ ਮਾਰੋ ਵੇਲਣੇ ਚਾਰ''

Wednesday, Mar 06, 2019 - 01:57 PM (IST)

''ਪਤੀ ਕਰੇ ਅੱਤਿਆਚਾਰ, ਉਸ ਨੂੰ ਮਾਰੋ ਵੇਲਣੇ ਚਾਰ''

ਨਵੀਂ ਦਿੱਲੀ (ਕ.) : ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਮਹਿਲਾ ਸੁਰੱਖਿਆ ਪਦਯਾਤਰਾ ਦੌਰਾਨ ਵੇਲਣਾ ਯਾਤਰਾ ਕੱਢੀ। ਉਹ ਔਰਤਾਂ ਨਾਲ ਪੱਛਮੀ ਦਿੱਲੀ 'ਚ ਪੀਰਾਗੜ੍ਹੀ, ਪੱਛਮੀ ਵਿਹਾਰ, ਖਿਆਲਾ, ਤਿਲ ਨਗਰ, ਜਨਕਪੁਰੀ ਅਤੇ ਡਾਬਡੀ ਪਹੁੰਚੀ। ਯਾਤਰਾ ਦੇ ਦੌਰਾਨ ਔਰਤਾਂ ਨੇ 'ਪਤੀ ਕਰੇ ਅੱਤਿਆਚਾਰ, ਉਸ ਨੂੰ ਮਾਰੋ ਵੇਲਣੇ ਚਾਰ', ਵਰਗੇ ਨਾਅਰੇ ਲਾਏ।

ਪੱਛਮੀ ਇਲਾਕਿਆਂ 'ਚ ਸਵਾਤੀ ਮਾਲੀਵਾਲ ਨੇ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਨਾਲ ਮੁਲਾਕਾਤ ਕੀਤੀ। ਔਰਤਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਥਾਣਿਆਂ 'ਚ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਸ ਮਦਦ ਨਹੀਂ ਕਰਦੀ। ਘਰੇਲੂ ਹਿੰਸਾ ਅਤੇ ਦਾਜ ਹਿੰਸਾ ਦੇ ਲਟਕ ਰਹੇ ਮਾਮਲੇ ਦੇ ਸਬੰਧ 'ਚ ਸਾਰੇ ਪੁਲਸ ਕਮਿਸ਼ਨਰਾਂ ਨੂੰ ਨੋਟਿਸ ਭੇਜਿਆ। ਘਰੇਲੂ ਹਿੰਸਾ ਨੂੰ ਲੈ ਕੇ ਅੰਕੜੇ ਵੀ ਜਾਰੀ ਕੀਤੇ ਗਏ। ਇਸ 'ਚ ਦੱਸਿਆ ਗਿਆ ਹੈ ਕਿ ਰਾਜਧਾਨੀ 'ਚ ਬੀਤੇ 5 ਸਾਲਾਂ 'ਚ ਘਰੇਲੂ ਹਿੰਸਾ ਦੇ 15,698 ਮਾਮਲੇ ਥਾਣਿਆਂ 'ਚ ਦਰਜ ਹਨ। ਇਨ੍ਹਾਂ 'ਚੋਂ 5573 ਮਾਮਲਿਆਂ 'ਚ ਹੀ ਹੁਣ ਤੱਕ ਚਾਰਜਸ਼ੀਟ ਦਾਖਲ ਕੀਤੀ ਗਈ ਹੈ। 64.5 ਫੀਸਦੀ ਤੋਂ ਜ਼ਿਆਦਾ ਮਾਮਲਿਆਂ 'ਚ ਅਜੇ ਜਾਂਚ ਲਈ ਪੁਲਸ ਕੋਲ ਲਟਕ ਰਹੇ ਹਨ। ਇਸ 'ਚੋਂ ਸੈਂਕੜੇ 5 ਸਾਲ ਤੋਂ ਜ਼ਿਆਦਾ ਸਮੇਂ ਤੋਂ ਲਟਕ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੁਲਸ ਘਰੇਲੂ ਹਿੰਸਾ ਦੇ ਮਾਮਲਿਆਂ 'ਤੇ ਧਿਆਨ ਨਹੀਂ ਦਿੰਦੀ।


author

Anuradha

Content Editor

Related News